Tuesday, August 27, 2013

ਕੈਲੇਫ਼ੋਰਨੀਆ ‘ਚ ਦਸਮਗੰਥ ਬਾਰੇ ਹੋਏ ਸੈਮੀਨਰ ਨੇ ਕੀ ਸਾਬਿਤ ਕੀਤਾ? (ਡਾਕਟਰ ਹਰਜਿੰਦਰ ਸਿੰਘ ਦਿਲਗੀਰ)

ਕੈਲੇਫ਼ੋਰਨੀਆ ‘ਚ ਦਸਮਗੰਥ ਬਾਰੇ ਹੋਏ ਸੈਮੀਨਰ ਨੇ ਕੀ ਸਾਬਿਤ ਕੀਤਾ? (ਡਾਕਟਰ ਹਰਜਿੰਦਰ ਸਿੰਘ ਦਿਲਗੀਰ)


ਕੈਲੇਫ਼ੋਰਨੀਆ ‘ਚ ਦਸਮਗੰਥ ਬਾਰੇ ਹੋਏ ਸੈਮੀਨਰ ਨੇ ਕੀ ਸਾਬਿਤ ਕੀਤਾ?

(ਡਾਕਟਰ ਹਰਜਿੰਦਰ ਸਿੰਘ ਦਿਲਗੀਰ)

ANY ONE may publish this (or 'any' note of mine) in any paper/magazine or webpaper.

27 ਜੁਲਾਈ 2013 ਦੇ ਦਿਨ ਸੈਨ ਹੋਜ਼ੇ (ਕੈਲੇਫ਼ੋਰਨੀਆ, ਅਮਰੀਕਾ) ਵਿਚ ਅਖੋਤੀ ਦਸਮਗ੍ਰੰਥ ਸਬੰਧੀ ਇਕ ਸੈਮੀਨਾਰ ਕੀਤਾ ਗਿਆ ਜਿਸ ਵਿਚ ਹਰਭਜਨ ਸਿੰਘ ਡੇਹਰਾਦੂਨ, ਜੋਧ ਸਿੰਘ ਪਟਿਆਲਾ, ਪ੍ਰਭਸ਼ਰਨ ਸਿੰਘ ਇੰਗਲੈਂਡ, ਗੁਰਸ਼ਰਨਜੀਤ ਸਿੰਘ ਲਾਂਬਾ, ਗੁਰਪ੍ਰੀਤ ਕੈਲੇਫ਼ੋਰਨੀਆ, ਗੁਰਿੰਦਰ ਮਾਨ, ਸ਼ੇਰ ਸਿੰਘ ਨਿਹੰਗ, ਗੁਰਤੇਜ ਸਿੰਘ, ਜੀਤ ਸਿੰਘ ਬੈਨੀਵਾਲ, ਸਰਬਜੀਤ ਸਿੰਘ ਸਵੱਦੀ ਵਗ਼ੈਰਾ ਇੱਕਠੇ ਹੋਏ। ਇਸ ਵਿਚ ਉਨ੍ਹਾਂ ਨਾਲ ਹਾਜ਼ਰ ਲੋਕਾਂ ਵਿਚ 50-60 ਦੇ ਕਰੀਬ ਉਨ੍ਹਾਂ ਦੇ ਘਰਾਂ ਦੀਆਂ ਬੀਬੀਆਂ ਅਤੇ ਸੌ ਤੋਂ ਡੇਢ ਸੌ ਦੇ ਵਿਚਕਾਰ ਉਨ੍ਹਾਂ ਦੇ ਪਰਵਾਰਾਂ ਤੇ ਦੋਸਤਾਂ ਵਿਚੋਂ ਲੋਕ ਸ਼ਾਮਿਲ ਸਨ (ਇਸ ਸੈਮੀਨਾਰ ਦੇ ਇਕੱਠ ਦੀਆਂ ਤਸਵੀਰਾਂ ਵਿਚ ਬੈਠੇ ਲੋਕਾਂ ਤੋਂ ਸਭ ਕੁਝ ਸਾਫ਼ ਨਜ਼ਰ ਆ ਰਿਹਾ ਹੈ)।. ਆਮ ਸੰਗਤ ਵਿਚੋਂ ਸ਼ਾਇਦ ਕੋਈ ਵੀ ਨਹੀਂ ਸੀ।

ਇਸ ਸੈਮੀਨਾਰ ਵਿਚ ਜੋ ਮੁਖ ਗੱਲਾਂ ਕਹੀਆਂ ਗਈਆਂ (ਉਨ੍ਹਾਂ ਦੇ ਆਪਣੇ ਵੈਬਸਾਈਟਾਂ ਦੀਆਂ ਰਿਪੋਰਟਜ਼ ਮੁਤਾਬਿਕ) ਇਹ ਸਨ:

A First reporting

1. ਡਾ:ਹਰਭਜਨ ਸਿੰਘ ਡੇਹਰਾਦੂਨ: (ਉਨ੍ਹਾਂ ਦੇ ਲੈਕਚਰ ਦੇ ਮੁਖ ਨੁਕਤੇ ਇਹ ਸਨ)

(ੳ) ਹਰਭਜਨ ਸਿੰਘ  ਮੁਤਾਬਿਕ ਅਖੌਤੀ ਦਸਮਗ੍ਰੰਥ ਵਿਚ ਗੁਰਬਾਣੀ ਨਹੀਂ ਬਲਕਿ ਕੌਤਕ ਹਨ (ਉਨ੍ਹਾਂ ਦੇ ਇਹ ਕਹਿਣ ਦਾ ਮਤਲਬ ਇਹ ਹੈ ਕਿ ਇਸ ਵਿਚ ਰੂਹਾਨੀਅਤ ਦੀ ਗੱਲ ਨਹੀਂ ਬਲਕਿ ਰਾਮਾਇਣ, ਮਹਾਂਭਾਰਤ, ਹੀਰ ਰਾਂਝਾਂ, ਸੱਸੀ ਪੁੰਨੂ ਵਾਂਙ ਕਹਾਣੀਆਂ ਹਨ। ਇਸ ਦਾ ਇਕ ਇਹ ਮਤਲਬ ਤਾਂ ਸਾਫ਼ ਹੀ ਹੈ ਕਿ ਕਹਾਣੀਆਂ ਦੀ ਕਿਤਾਬ ਦਾ ਗੁਰਦੁਆਰੇ ਵਿਚ ਪ੍ਰਕਾਸ਼ ਨਹੀਂ ਹੋ ਸਕਦਾ। ਪਰ ਇਸ ਸੈਮੀਨਾਰ ਨੂੰ ਇਹ ਮਤਾ ਪਾਸ ਕਰਨਾ ਭੁੱਲ ਗਿਆ ਕਿ ਇਸ ਕਿਤਾਬ ਦਾ ਗ੍ਰੰਥ ਵਜੋਂ ਪ੍ਰਕਾਸ਼ ਕਰਨਾ ਪਾਪ ਹੈ।

(ਅ) ਹਰਭਜਨ ਸਿੰਘ ਮੁਤਾਬਿਕ ਅਖੌਤੀ ਦਸਮਗ੍ਰੰਥ ਦੇ ਕੌਤਕਾਂ ਨੂੰ ਸਮਝਣਾ ਔਖਾ ਹੈ ਕਿਉਂ ਕਿ “ਇਹ ਮਿਥਿਹਾਸ ਪ੍ਰਧਾਨ ਹਨ” (ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਆਮ ਲੋਕਾਂ ਵਾਸਤੇ ਨਹੀਂ ਹਨ। ਹਾਲਾਂ ਕਿ ਇਹ ਗ਼ਲਤ ਹੈ ਇਨ੍ਹਾਂ ਨੂੰ ਸਮਝਣਾ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਤੋਂ ਔਖਾ ਹੈ। ਜਦ ਕਿ ਸੱਚ ਤਾਂ ਇਹ ਹੈ ਕਿ ਅਖੋਤੀ ਦਸਮਗੰਥ ਪੜ੍ਹ ਕੇ ਹਰ ਕੋਈ ਇਕ ਦਮ ਜਾਣ ਸਕਦਾ ਹੈ ਕਿ ਟੱਟੀ ਫਰਨ ਗਏ ਲੋਕਾਂ ਦੀਆਂ ਪੱਗਾਂ ਕਿਵੇਂ ਲਾਹੁਣੀਆਂ ਹਨ; ਗੁਰੁ ਗੋਬਿੰਦ ਸਿੰਘ ਕੋਲ ਮੰਤਰਾਂ ਦ ੇਪਿੱਛੇ ਪਏ ਹੋਏ ਸਨ ਤੇ ਉਹ ਬੀਜ ਮੰਤਰ ਲੈਣ ਵਾਸਤੇ ਇਕ ਔਰਤ ਕੋਲ ਗਏ ਸਨ ਜਿੱਥੋਂ ਉਨ੍ਹਾਂ ਨੂੰ ਮਾਰ ਖਾਣ ਮਗਰੋਂ ਪੱਗ ਅਤੇ ਜੁੱਤੀ ਛੱਡ ਕੇ ਭੱਜਣਾ ਪਿਆ ਸੀ; ਇੰਞ ਹੀ ਚਰਿਤਰੋਪਾਖਯਾਨ ਨੂੰ ਪੜ੍ਹ ਕੇ ਹਰ ਕੋਈ ਇਕ ਸਮਝ ਤੇ ਸਿੱਖ ਸਕਦਾ ਹੈ ਕਿ ਭਰਾ ਨੂੰ ਧੋਖਾ ਦੇ ਕੇ ਸੈਕਸ ਕਿਵੇਂ ਕੀਤਾ ਜਾ ਸਕਦਾ ਹੈ (1119); ਪਤੀ ਨੂੰ ਮੂਰਖ ਬਣਾ ਕੇ ਔਰਤ ਪਾਏ ਮਰਦਾਂ ਨਾਲ ਸੈਕਸ ਕਿਵੇਂ ਮਾਣ ਸਕਦੀ ਹੈ (1049, 1064, 1342, 1358); ਪਾਲਕੀ ਵਿਚ ਜਾਂਦਿਆਂ ਸੜਕ ਦੇ ਵਿਚਕਾਰ ਹੀ ਸੈਕਸ ਕਿਵੇਂ ਕੀਤਾ ਜਾ ਸਕਦਾ ਹੈ; ਭੋਗ/ਸੈਕਸ ਕਰਨ ਵਾਸਤੇ ਕਿਹੜੇ ਕਿਹੜੇ ਨਸ਼ੇ ਕੰਮ ਆਉਂਦੇ ਹਨ (832, 1280); ਗੁਪਤ ਅੰਗ ਦੇ ਵਾਲ ਮੁੰਨ ਕੇ ਸੈਕਸ ਦਾ ਅਨੰਦ ਵਧ ਜਾਂਦਾ ਹੈ (1082), ਗੁਦਾ ਭੋਗ, ਯਾਨਿ ਪਿਛਲੇ ਪਾਸਓਂ ਭੋਗ ਦਾ ਕੀ ਅਨੰਦ ਹੈ (1010) ਵਗ਼ੈਰਾ। ਇਹ ਤਾਂ ਐਵੇਂ ਟੂਕ ਮਾਤਰ ਦੱਸੇ ਹਨ; ਇਹ ਕਿਤਾਬ ਤਾਂ ਅਜਿਹੇ ਗੰਦ ਦੀ ‘ਮਹਾਨ’ ਸਿਖਿਆ ਨਾਲ ਭਰੀ ਹੋਈ ਹੈ।

(ੲ) ਹਰਭਜਨ ਸਿੰਘ  ਮੁਤਾਬਿਕ ‘ਖੜਗ ਸਿੰਘ ਦਾ ਪਾਤਰ ਗੁਰੁ ਜੀ ਦੀ ਭੂਤਕਾਲੀ ਕਲਪਨਾ ਸੀ; ਇਹ ਸਭ ਦੇਵੀ ਦੇਵਤਿਆਂ ਦੇ ਤੁੱਲ ਹੈ ਇਸ ਲਈ ਸਭ ਤੋਂ ਵਧ ਤਾਕਤਵਰ ਹੈ’।. ਹਰਭਜਨ ਸਿੰਘ ਨੇ ਗੁਰੁ ਜੀ ਨੂੰ ਦੇਵੀ ਦੇਵਤਿਆਂ ਵਿਚ ਅਕੀਦਾ ਰੱਖਣ ਵਾਲਾ ਬਣਾ ਦਿੱਤਾ ਹੈ। ਉਸ ਮੁਤਾਬਿਕ ਗੁਰੁ ਗੋਬੰਦ ਸਿੰਘ ਜੀ ਭਵਿੱਖ ਵਿਚ ਅਕਾਲ ਪੁਰਖ ਨਹੀਂ ਕਿਸੇ ਖੜਗ ਸਿੰਘ ਵਰਗੇ ਕਾਲਪਨਿਕ ਦੇਵਤੇ ਦੀ ਕਰਾਮਾਤ ਦੀ ਉਡੀਕ ਕਰ ਰਹੇ ਹਨ।

(ਸ)  ਹਰਭਜਨ ਸਿੰਘ  ਮੁਤਾਬਿਕ ਚਰਿਤਰੋਪਾਖਯਾਨ (ਕੰਜਰ ਕਵਿਤਾ) ਦੇ 4 ਹਿੱਸੇ ਹਨ : ਇਸਤਰੀ ਦੀ ਸਮਰਥਾ, ਪੁਰਸ਼ ਪ੍ਰਧਾਨ ਸਮਾਜ ਦੀਆਂ ਕਹਾਣੀਆਂ ਜਿਸ ਵਿਚ ਇਸਤਰੀ ਦੀ ਬੇਬਸੀ ਹੈ, ਤੀਜੇ ਵਿਚ ਅਪਰਾਧਾਂ ਦੀਆਂ ਕਾਹਣੀਆਂ ਹਨ ਤੇ ਚੌਥੇ ਵਿਚ ਰਾਹ ਦਿਖਾਊ ਹਦਾਇਤਾਂ ਹਨ। ਸਿਆਣੇ ਤੋਂ ਸਿਆਣਾ ਅਤੇ ਮੂਰਖ ਤੋਂ ਮੂਰਖ ਵੀ ਚਰਿਤਰੋਪਾਖਯਾਨ ਨੂੰ ਪੜ੍ਹਨ ਮਗਰੋਂ ਸਮਝ ਸਕਦਾ ਹੈ ਕਿ ਇਸ ਵਿਚ ਔਰਤ ਦੀ ਕੀ ਸਮਰਥਾ ਦਿਖਾਈ ਹੈ: ਉਹ ਬੇਈਮਾਨ ਹੈ, ਕਾਮੀ ਹੈ, ਲੁੱਚੀ ਹੈ, ਚਾਲਾਕ ਹੈ, ਚਾਲਬਾਜ਼ ਹੈ, ਨਸ਼ੇਬਾਜ਼ ਹੈ। ਚਰਿਤਰੋਪਾਖਯਾਨ ਵਿਚ ‘ਸੋ ਕਿਉ ਮੰਦਾ ਆਖੀਐ’ ਵਾਲੀ ਔਰਤ ਦਾ ਇਹ ਕਿਰਦਾਰ ਦਸਿਆ ਹੈ ਔਰਤ ਦਾ।


2. ਡਾ: ਜੋਧ ਸਿੰਘ ਪਟਿਆਲਾ: 

ਡਾ: ਜੋਧ ਸਿੰਘ ਦੇ ਲੈਕਚਰ ਦਾ ਮੁਖ ਨੁਕਤਾ ਇਹ ਸੀ ਕਿ ਕ੍ਰਿਸ਼ਨ ਅਵਤਾਰ ਤੇ ਰਾਮ ਅਵਤਾਰ ਵਿਚ ਸਿੱਖ ਦੀ ਸ਼ਕਤੀ ਨੂੰ ਦਰਸਾਇਆ ਗਿਆ ਹੈ। ਇਹ ਨਿਰੀ ਗੱਪ ਹੈ; ਇਸ ਵਿਚ ਕਿਤੇ ਸਿੱਖ ਨੂੰ ਕੋਈ ਹੋਰ ਸਿਖਿਆ ਦੇਣ ਦੀ ਗੱਲ ਨਹੀਂ ਮਿਲਦੀ, ਹਾਂ ਅਖ਼ੀਰ ਵਿਚ ਇਹ ਸਿਖਿਆ ਮਿਲਦੀ ਹੈ ਕਿ ਰਾਮ ਕਥਾ ਰੋਜ਼ ਪੜ੍ਹੋ ਕਿਉਂ ਕਿ ਰਾਮ ਕਥਾ ਪੜ੍ਹਨ ਨਾਲ ਦੁਖ ਤੇ ਪਾਪ ਨੇੜੇ ਨਹੀਂ ਆਉਂਦੇ: “ਰਾਮ ਕਥਾ ਜੁਹ ਜੁਗ ਅਟਲ ਸਭ ਕੋਈ ਭਾਖਤ ਨਿਤ। .... ਜੋ ਇਹ ਕਥਾ ਸੁਨੈ ਅਰੁ ਗਾਵੈ॥ ਦੂਖ ਪਾਪ ਤਿਹ ਨਿਕਟ ਨਾ ਆਵੈ॥” ਅਤੇ “ਬਿਸਨ ਭਗਤ ਕੀ ਏ ਫਲ ਹੋਈ। ਆਧਿ ਬਿਯਾਧਿ ਛਵੈ ਸਕੈ ਨ ਕੋਈ।“

3. ਪ੍ਰਭਸ਼ਰਨਜੀਤ ਸਿੰਘ: (ਉਨ੍ਹਾਂ ਦੇ ਲੈਕਚਰ ਦਾ ਮੁਖ ਨੁਕਤਾ ਇਹ ਸੀ)

ਪੰਥ ਨੂੰ ਵੰਡਣ ਵਾਸਤੇ ਧਾਰਾਵਾਂ ਚਲ ਰਹੀਆਂ ਹਨ। ਸਿੱਖ ਮਿਸ਼ਨਰੀ ਕਾਲਜ ਦੇ ਅਰਧ ਪੜ੍ਹੇ ਹਨ (ਤੇ ਆਪਣੇ ਨਾਂ ਨਾਲ ਪ੍ਰੋਫ਼ੈਸਰ ਲਿਖਦੇ ਹਨ) ਇਸ ਕਰ ਕੇ ਉਨ੍ਹਾਂ ਦਾ ਗਿਆਨ ਥੋਥਾ ਹੈ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਅਖੌਤੀ ਦਸਮਗ੍ਰੰਥੀਆਂ ਵਿਚੋਂ ਨਿਹੰਗ ਅਤੇ ਨਿਰਮਲੇ ਤੇ ਅਖੋਤੀ ਟਕਸਾਲਾਂ ਵਾਲੇ ਕਿੰਨੀਆਂ ਜਮਾਤਾਂ ਪੜ੍ਹੇ ਹੋਏ ਹਨ। ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਮਿਸ਼ਨਰੀ ਕਾਲਜਾਂ ਵਿਚ ਤਾਂ 100% ਘਟ ਤੋਂ ਘਟ ਦਸਵੀਂ ਪਾਸ ਹੁੰਦੇ ਹਨ; 50% ਬੀ.ਏ. ਪਾਸ ਹਨ ਅਤੇ ਇਨ੍ਹਾਂ ਵਿਚ ਪੜ੍ਹਾਉਣ ਵਾਲਿਆਂ ਵਿਚੋਂ ਸ਼ਾਇਦ ਕੋਈ ਵੀ ਐਮ. ਏ. ਤੋਂ ਘਟ ਨਹੀਂ। ਦੂਜੇ ਪਾਸੇ ਅਖੌਤੀ ਸੰਪਰਦਾਈ, ਨਿਹੰਗ ਅਤੇ ਨਿਰਮਲੇ ਤੇ ਅਖੋਤੀ ਟਕਸਾਲਾਂ ਵਾਲੇ ਤਾਂ ਘਰਾਂ ਤੇ ਖੇਤਾਂ ਵਿਚ ਕੰਮ ਕਰਨ ਤੋਂ ਭੱਜੇ ਵਿਹਲੜ ਲੋਕ ਹਨ ਜਿਨ੍ਹਾਂ ਵਿਚੋਂ ਬਹੁਤਿਆਂ ਨੇ ਕਾਲਜ ਤਾਂ ਕੀ ਕਦੇ ਸਕੂਲ ਦਾ ਮੂੰਹ ਵੀ ਨਹੀਂ ਵੇਖਿਆ ਹੋਣਾ ਤੇ ਉਹ ਦੂਜਿਆਂ ਦੇ ਦਾਨ ਤੇ ਰੋਟੀ ਖਾਂਦੇ ਹਨ ਤੇ ਉਨ੍ਹਾਂ ਵਿਚੋਂ ਕਿੰਨੇ ਹੀ ਚਰਿਤਰੋਪਾਖਯਾਨ ਵਾਲੀਆਂ ਕੰਜਰਾਂ ਵਾਲੀਆਂ ਕਾਮ ਕਰਤੂਤਾਂ ਕਰਦੇ ਫੜੇ ਜਾ ਚੁਕੇ ਹਨ ਤੇ ਕੈਦਾਂ ਭੁਗਤ ਰਹੇ ਹਨ। ਉਨ੍ਹਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਜਿਨ੍ਹਾਂ ਵਿਦਵਾਨ ਨੂੰ ਉਹ ਦਸਮਗ੍ਰੰਥ ਵਿਰੋਧੀ ਲਹਿਰ ਦੇ ਮੁਖੀ ਮੰਨਦੇ ਹਨ ਉਨ੍ਹਾਂ ਵਿਚੋਂ ਇਕ ਪੀ.ਐਚ-ਡੀ, ਤਿੰਨ ਐਮ.ਏ, ਐਮ.ਫ਼ਿਲ, ਐਲ.ਐਲ.ਬੀ, ਗੁਰੁ ਗ੍ਰੰਥ ਅਚਾਰੀਆ ਤੇ ਦਰਜਨਾਂ ਕਿਤਾਬਾਂ ਦਾ ਲੇਖ ਹੈ ਤੇ ਉਸ ਦੇ ਹਮਸਫ਼ਰਾਂ ਵਿਚੋਂ ਬਹੁਤੇ ਐਮ.ਏ (ਤੇ ਕਈ ਇਸ ਤੋਂ ਵਧ ਡਿਗਰੀਆਂ ਵਾਲੇ ਅਤੇ ਕਈ-ਕਈ ਕਿਤਾਬਾਂ ਦੇ ਲੇਖਕ ਹਨ)।

4. ਗੁਰਿੰਦਰ ਸਿੰਘ:

ਸੈਮੀਨਾਰ ਵਿਚ ਗੁਰਿੰਦਰ ਸਿੰਘ ਨੇ ਇਕ ਵੱਡੀ ਗੱਪ ਮਾਰੀ ਕਿ ਕੁਝ ਹਥਲਿਖਤ ਬੀੜਾਂ ਵਿਚ ਗੁਰੁ ਗੋਬਿੰਦ ਸਿੰਘ ਜੀ ਦੀਆਂ ਹੱਥ ਲਿਖਤ ਕਵਿਤਾਵਾਂ ਵੀ ਹਨ। ਉਸ ਨੇ ਇਸ ਦਾ ਕੋਈ ਸਬੂਤ ਨਹੀਂ ਦਿੱਤਾ। ਹਾਲਾਂ ਕਿ ਪਿਛਲੇ ਤਿੰਨ ਸੌ ਸਾਲਾਂ ਵਿਚ ਕੋਈ ਵੀ ਸਾਬਿਤ ਨਹੀਂ ਕਰ ਸਕਿਆ ਕਿ ਕਿਸੇ ਗੁਰੁ ਦੀ ਕੋਈ ਲਿਖਤ ਮੌਜੂਦ ਵੀ ਹੈ ਕਿ ਨਹੀਂ। ਹੋਰ ਤਾਂ ਹੋਰ ਗੁਰੁ ਸਾਹਿਬਾਨ ਦੇ ਨਾਂ ਨਾਲ ਜੋੜੇ ਜਾਂਦੇ 90% ਹੁਕਮਨਾਮੇ ਵੀ ਜਾਅਲੀ ਸਾਬਿਤ ਹੋ ਚੁਕੇ ਹਨ।

5. ਗੁਰਚਰਨਜੀਤ ਸਿੰਘ ਲਾਂਬਾ: (ਉਨ੍ਹਾਂ ਦੇ ਲੈਕਚਰ ਦੇ ਮੁਖ ਨੁਕਤੇ ਇਹ ਸਨ)

(ੳ) ਗੁਰਚਰਨਜੀਤ ਸਿੰਘ ਲਾਂਬਾ ਮੁਤਾਬਿਕ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ ਤਾਂ ਧਾਰਮਿਕ ਗ੍ਰੰਥਾਂ ‘ਤੇ ਹਮਲਾ ਕੀਤਾ ਜਾਂਦਾ ਹੈ। ਉਂਞ ਉਸ ਨੇ ਸੱਚ ਹੀ ਕਿਹਾ ਹੈ। ਸਿੱਖੀ ਨੂੰ ਖ਼ਤਮ ਕਰਨ ਵਾਸਤੇ ਇਸ ਦੇ ਗ੍ਰੰਥ ‘ਤੇ ਹਮਲਾ ਕਰਨਾ ਜ਼ਰੂਰੀ ਹੈ। ਸਿੱਖਾਂ ਦਾ ਇਕੋ ਇਕ ਗ੍ਰੰਥ ਗੁਰੁ ਗ੍ਰੰਥ ਸਾਹਿਬ ਹੈ। ਉਸ ਨੂੰ ਖ਼ਤਮ ਕਰਨ ਦਾ ਪਹਿਲਾ ਪੜਾਅ ਹੈ ਕਿ ਉਸ ਦੇ ਮੁਕਾਬਲੇ ਵਿਚ (1) ਇਕ ਨਵੀਂ ਪੋਥੀ ਤਿਆਰ ਕਰੋ ਤੇ (2) ਫਿਰ ਇਸ ਨੂੰ ਉਸ ਦੇ ਬਰਾਬਰ ਲਿਆਓ ਤੇ ਫਿਰ (3) ਇਹ ਸਾਬਿਤ ਕਰੋ ਕਿ ਨਵੀਂ ਪੋਥੀ ਵਧੇਰੇ ਅਹਿਮ ਹੈ ਤੇ ਚੌਥਾ ਪੜਾਅ ਗੁਰੁ ਗ੍ਰੰਥ ਸਾਹਿਬ ਨੂੰ ਹਟਾਉਣ ਦਾ ਹੈ। ਉਹ ਪਹਿਲੇ ਤਿੰਨ ਪੜਾਅ ਹਾਸਿਲ ਕਰ ਚੁਕੇ ਹਨ ਪਰ ਉਨ੍ਹਾਂ ਨੂੰ ਸ਼ਿਕਵਾ ਹੈ ਕਿ ਉਹ ਚੌਥਾ ਪੜਾਅ ਹਾਸਿਲ ਨਹੀਨ ਕਰ ਸਕੇ ਕਿਉਂ ਕਿ ਕੌਮ ਦੇ ਜਾਗਰੂਕ ਵਿਦਵਾਨਾਂ ਨੇ ਕੌਮ ਵਿਚ ਜਾਗੋ ਲੈ ਆਂਦੀ ਹੈ ਤੇ ਉਨ੍ਹਾਂ ਦੀ ਸਾਜ਼ਸ਼ ਧਰੀ ਧਰਾਈ ਰਹਿ ਗਈ ਹੈ।

(ਅ) ਗੁਰਚਰਨਜੀਤ ਸਿੰਘ ਲਾਂਬਾ ਮੁਤਾਬਿਕ ‘ਦਸਮਗ੍ਰੰਥ ਦੇ ਵਰੋਧੀ ਕੋਲ ਦਲੀਲ ਨਹੀਂ ਹੁਜੱਤ ਹੈ’। . ਜਦ ਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ। ਅਖੌਤੀ ਦਸਮਗ੍ਰੰਥ ਦੇ ਹਿਮਾਇਤੀ ਦਲੀਲ ਤੋਂ ਸਦਾ ਭਜਦੇ ਹਨ; ਉਹ ਕਿਸੇ ਵੀ ਦਲੀਲ ਨਾਲ ਸਾਬਿਤ ਨਹੀਂ ਕਰ ਸਕੇ ਕਿ 1. ਕੀ ਇਕ ਗੁਰੁ ਚਰਿਤਰੋਪਾਖਯਾਨ ਵਰਗੀ ਕੰਜਰ ਕਵਿਤਾ ਦਾ ਲੇਖਕ ਹੋ ਸਕਦਾ ਹੈ? 2. ਕੀ ਗੁਰੁ ਗੋਬਿੰਦ ਸਿੰਘ ਟਰਾਂਸਟਲੇਟਰ ਸੀ ਜੋ ਹਿੰਦੂ ਮਿਥਹਾਸ ਦੀਆਂ ਗੱਪ ਕਹਾਣੀਆਂ ਦਾ ਤਰਜਮਾ ਕਰਦਾ ਫਿਰੇ? 3. ਕੀ ਮਿਥਹਾਸ ਤੇ ਗੱਪ ਕਹਾਣੀਆਂ ਦੀਆਂ ਟਰਾਂਸਟਲੇਸ਼ਨਾਂ ਕਿਸੇ ਧਰਮ ਦਾ ਗ੍ਰੰਥ ਹੋ ਸਕਦੀਆਂ ਹਨ? ਦਰਅਸਲ ਅਖੌਤੀ ਦਸਮਗ੍ਰੰਥ ਦੇ ਹਿਮਾਇਤੀਆਂ ਕੋਲ ਦਲੀਲ ਨਹੀਂ ਬਲਕਿ ਹੁਜਤ ਤੇ ਧੱਕਾ ਸ਼ਾਹੀ ਫ਼ਤਵਾ ਹੈ ਕਿ “ਇਸ ਕੰਜਰ ਕਵਿਤਾ ਦੀ ਪਟਾਰੀ ਅਤੇ ਮਿਥਹਾਸ ਦੀਆਂ ਟਰਾਂਸਲੇਸ਼ਨਾਂ ਨੂੰ ਚੁਪਚਾਪ ਗੁਰੁ ਕ੍ਰਿਤ ਮੰਨ ਲਓ ਤੇ ਫਿਰ ਸਭ ਠੀਕ ਹੈ; ਨਹੀਂ ਤਾਂ ਅਸੀਂ ਤੁਹਾਨੂੰ ਗੁਰੁ-ਨਿੰਦਕ ਗਰਦਾਨ ਦੇਵਾਂਗੇ”।.ਇਹ ਦਸਮਗ੍ਰੰਥ ਦੀ ਸਿੱਖਿਆ ਦਾ ਅਸਰ ਹੇ ਕਿ ਅਖੌਤੀ ਦਸਮਗ੍ਰੰਥ ਦੇ ਹਿਮਾਇਤੀ ਦਲੀਲ ਨਾਲ ਜਵਾਬ ਨਾ ਦੇ ਸਕਣ ਮਗਰੋਂ ਵਿਰੋਧੀਆਂ ਨੂੰ ਗਾਲ੍ਹਾਂ ਕੱਢਦੇ ਹਨ, ਧਮਕੀਆਂ ਦੇਂਦੇ ਹਨ ਤੇ ‘ਤੇ ਜਿਸਮਾਨੀ ਹਮਲੇ ਕਰਦੇ ਹਨ)। .ਕੀ ਕਿਤੇ ਜਾਂ ਕਦੇ ਵੀ ਦਸਮਗ੍ਰੰਥ ਵਿਰੋਧੀਆਂ ਨੇ ਵੀ ਗੁੰਡਾਗਰਦੀ ਦਾ ਦਿਖਾਵਾ ਕੀਤਾ ਹੈ? ਸੋ, ਦਲੀਲ ਤੋਂ ਭੱਜਦਾ ਕੌਣ ਹੈ ਤੇ ਹੁੱਜਤ ਤੇ ਗੁੰਡਾਗਰਦੀ ਕੌਣ ਕਰਦਾ ਹੈ?

(ੲ) ਗੁਰਚਰਨਜੀਤ ਸਿੰਘ ਲਾਂਬਾ ਮੁਤਾਬਿਕ  ਜਿਹੜੀਆਂ ਗੱਲ ਗੁਰੁ ਗ੍ਰੰਥ ਵਿਚ ਹਨ ਉਹੀ ਦਸਮਗ੍ਰੰਥ ਵਿਚ ਹਨ। ਪਰ ਉਸ ਨੇ ਇਹ ਨਹੀਂ ਦੱਸਿਆ ਕਿ ਗੁਰੁ ਗ੍ਰੰਥ ਸਾਹਿਬ ਵਿਚ ਇਹ ਕਿੱਥੇ ਸਿਖਾਇਆ ਗਿਆ ਹੈ ਕਿ ਟੱਟੀ ਫਰਨ ਗਏ ਲੋਕਾਂ ਦੀਆਂ ਪੱਗਾਂ ਕਿਵੇਂ ਲਾਹੁਣੀਆਂ ਹਨ; ਭਰਾ ਨੂੰ ਧੋਖਾ ਦੇ ਕੇ ਸੈਕਸ ਕਿਵੇਂ ਕੀਤਾ ਜਾ ਸਕਦਾ ਹੈ; ਪਤੀ ਨੂੰ ਮੂਰਖ ਬਣਾ ਕੇ ਔਰਤ ਪਾਏ ਮਰਦਾਂ ਨਾਲ ਸੈਕਸ ਕਿਵੇਂ ਮਾਣ ਸਕਦੀ ਹੈ; ਪਾਲਕੀ ਵਿਚ ਸੈਕਸ ਕਿਵੇਂ ਕੀਤਾ ਜਾ ਸਕਦਾ ਹੈ; ਭੋਗ/ਸੈਕਸ ਕਰਨ ਵਾਸਤੇ ਕਿਹੜੇ ਕਿਹੜੇ ਨਸ਼ੇ ਕੰਮ ਆਉਂਦੇ ਹਨ; ਗੁਪਤ ਅੰਗ ਦੇ ਵਾਲ ਮੁੰਨ ਕੇ ਸੈਕਸ ਦਾ ਅਨੰਦ ਵਧ ਜਾਂਦਾ ਹੈ; ਗੁਦਾ ਭੋਗ, ਯਾਨਿ ਪਿਛਲੇ ਪਾਸਓਂ ਭੋਗ ਦਾ ਕੀ ਮਜ਼ਾ ਹੈ; ਇਹ ਤਾਂ ਐਵੇਂ ਟੂਕ ਮਾਤਰ ਦੱਸੇ ਹਨ; ਇਹ ਕਿਤਾਬ ਤਾਂ ਅਜਿਹੇ ਗੰਦ ਨਾਲ ਭਰੀ ਹੋਈ ਹੈ।

(ਸ) ਗੁਰਚਰਨਜੀਤ ਸਿੰਘ ਲਾਂਬਾ ਮੁਤਾਬਿਕ ਗੁਰਬਾਣੀ ਹਰਿਮੰਦਰ ਸਾਹਿਬ ਵਿਚ ਪੜੀ ਜਾਂਦੀ ਹੈ ਤੇ ਹੁਕਮਨਾਮੇ ਅਕਾਲ ਤਖ਼ਤ ਤੋਂ ਜਾਰੀ ਹੁੰਦੇ ਹਨ। ਪਰ ਉਸ ਵਿਚਾਰੇ ਨੂੰ ਇਹ ਨਹੀਂ ਪਤਾ ਕਿ ਅਕਾਲ ਤਖ਼ਤ ਦੀ ਇਮਾਰਤ ‘ਤੇ ਵੀ ਬਾਣੀ ਪੜ੍ਹੀ ਜਾਂਦੀ ਹੈ। ਹੁਕਮਨਾਮੇ ਜਾਰੀ ਕਰਨ ਦਾ ਹਊਆ ਤਾਂ 1986 ਤੋਂ ਬਾਅਦ ਬਰਛਾਗਰਦੀ ਤੇ ਧੱਕਾਸ਼ਾਹੀ ਦੌਰ ਦੀ ਪੈਦਾਵਾਰ ਹੈ।

ਸੋ ਕੁਲ ਮਿਲਾ ਕੇ ਇਹ ਦਸਮਗ੍ਰੰਥੀ ਸੈਮੀਨਾਰ ਕੁਝ ਵੀ ਸਾਬਿਤ ਨਹੀਂ ਕਰ ਸਕਿਆ। ਹਾਂ ਗੁਰਦੁਆਰੇ ਦੇ ਫ਼ੰਡ ਨਾਲ ਕੁਝ ਲੋਕ ਅਮਰੀਕਾ ਦੀ ਸੈਰ ਜ਼ਰੂਰ ਕਰ ਗਏ ਤੇ ਆਪਣੀ ਭੜਾਸ ਕੱਢ ਗਏ। ਉਂਞ ਇਕ ਗੱਲ ਉਹ ਆਪ ਮੰਨ ਗਏ ਕਿ ਅਖੌਤੀ ਦਸਮਗ੍ਰੰਥ ਮਿਥਹਾਸ ਤੇ ਕਹਾਣੀਆਂ ਹਨ; ਯਾਨਿ ਇਸ ਕਿਤਾਬ ਦਾ ਪ੍ਰਕਾਸ਼ ਕਰਨਾ ਗੁਰੁ ਗ੍ਰੰਥ ਸਾਹਿਬ ਦੀ ਤੌਹੀਨ ਹੈ ਅਤੇ ਪਾਪ ਹੈ ਜੋ ਪਟਨਾ, ਨੰਦੇੜ, ਚੌਕ ਮਹਿਤਾ, ਸੈਨ ਹੋਜ਼ੇ ਅਤੇ ਕੁਝ ਹੋਰ ਜਗਹ ‘ਤੇ ਹੋ ਰਿਹਾ ਹੈ।



B Second reporting about this seminar

ਦਸਮਗ੍ਰੰਥੀਆਂ ਵੱਲੋਂ ਇਸ ਸੈਮੀਨਾਰ ਦੀ ਕੀਤੀ ਇਕ ਹੋਰ ਰਿਪੋਰਟਿੰਗ ਦੇ ਨੁਕਤੇ:


ਦਸਮਗ੍ਰੰਥੀਆਂ ਵੱਲੋਂ ਇਸ ਸੈਮੀਨਾਰ ਦੀ ਕੀਤੀ ਇਕ ਹੋਰ ਰਿਪੋਰਟਿੰਗ ਵਿਚ ਕੁਝ ਹੋਰ ਨੁਕਤੇ ਵੀ ਉਠਦੇ ਹਨ। ਮੈਂ ਉਨ੍ਹਾਂ ਦਾ ਲੇਖਾ-ਜੋਖਾ ਵੀ ਕਰਨਾ ਚਾਹਵਾਂਗਾ।
ਨੋਟ: ਉਨ੍ਹਾਂ ਦੀ ਰਿਪੋਰਟਿੰਗ ਨੂੰ ਮੈ ਪੁੱਠੇ ਕਾਮਿਆਂ ਵਿਚ ਰੱਖਿਆ ਹੈ ਤੇ ਫ਼ੁਲ ਸਟਾਪ ਤੇ ਕੌਮਾ ਤਕ ਵੀ ਨਹੀਂ ਬਦਲੇ)।

(ੳ). "ਡਾ. ਹਰਭਜਨ ਸਿੰਘ ਨੇ 'ਅਕਾਲ' ਤੇ 'ਕਾਲ' ਦੇ ਫ਼ਰਕ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਅਕਾਲ ਉਹ ਹੈ, ਜੋ ਸਮੇਂ ਤੋਂ ਪਰੇ ਹੈ, ਜੋ ਜਨਮ ਵਿਚ ਨਹੀਂ ਆਉਂਦਾ, ਕਾਲ ਉਹ ਹੈ ਜੋ ਸਮੇਂ ਸਮੇਂ ਜਨਮ ਲੈਂਦਾ ਹੈ, (ਗੌਡ ਇਹ ਹਿਸਟਰੀ) ਜਿਵੇਂ ਕਿ ਜੀਸਸ ਜੀ, ਮੁਹੰਮਦ ਸਾਹਿਬ ਜੀ, ਰਾਮ ਚੰਦਰ ਜੀ, ਕ੍ਰਿਸ਼ਨ ਜੀ, ਗੁਰੂ ਨਾਨਕ ਜੀ, ਗੁਰੂ ਗੋਬਿੰਦ ਸਿੰਘ ਜੀ, ਭਾਵ ਕਿ ਕੌਮਾਂ ਦੇ ਰੈਹਬਰ।"

ਜਵਾਬ: 1. ਹਰਭਜਨ ਸਿੰਘ ਜੀ ਦਾ ਇਹ ਨੁਕਤਾ ਗੁਰਬਾਣੀ ਦੇ ਬਿਲਕੁਲ ਉਲਟ ਹੈ। ਉਹ ‘ਗੌਡ ਇਨ ਹਿਸਟਰੀ’ ਵਾਲੇ ਨੁਕਤੇ ਵਿਚ ਰੱਬ ਦਾ ਇਨਸਾਨੀ ਰੂਪ ਵਿਚ ਆਉਣਾ ਮੰਨਦੇ ਹਨ।ਜਦ ਕਿ ਗੁਰਬਾਣੀ ਕਹਿੰਦੀ ਹੈ ਕਿ: "ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ॥" (ਗੁਰੂ ਗ੍ਰੰਥ ਸਾਹਿਬ, ਸਫ਼ਾ 1136).

2 ਹਰਭਜਨ ਸਿੰਘ ਜੀ ਨੇ ‘ਜੀਸਸ ਜੀ, ਮੁਹੰਮਦਾ ਸਾਹਿਬ ਜੀ, ਰਾਮ ਚੰਦਰ ਜੀ, ਕ੍ਰਿਸ਼ਨ ਜੀ, ਗੁਰੂ ਨਾਨਕ ਜੀ, ਗੁਰੂ ਗੋਬਿੰਦ ਸਿੰਘ ਜੀ’ ਨੂੰ ਇਕ ਦੂਜੇ ਦੇ ਬਰਾਬਰ ਰਖਿਆ ਹੈ। ਦੁਨੀਆਂ ਦੇ ਬਹੁਤੇ ਵਿਦਵਾਨ, ਸਣੇ ਹਿੰਦੂ ਵਿਦਵਾਨਾਂ ਦੇ, ਰਾਮ ਤੇ ਕ੍ਰਿਸ਼ਨ ਨੂੰ ਕਾਲਪਨਿਕ ਕਿਤਾਬਾਂ ਦੇ ਹੀਰੋ ਮੰਨਦੇ ਹਨ। ਗੁਰੂ ਗ੍ਰੰਥ ਸਾਹਿਬ ਤਾਂ ਇਨ੍ਹਾਂ ਬਾਰੇ ਕਿਹਾ ਹੈ ਕਿ: "ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥" (ਗੁਰੂ ਗ੍ਰੰਥ ਸਾਹਿਬ, ਸਫ਼ਾ 422-23)।. ਗੁਰੂ ਗ੍ਰੰਥ ਸਾਹਿਬ ਵਿਚ ਰਾਮ ਤੇ ਕ੍ਰਿਸ਼ਨ ਨੂੰ ਰੱਬ ਤਾਂ ਕੀ ਮੰਨਣਾ ਸਗੋਂ ਕਈ ਜਗਹ ਉਨ੍ਹਾਂ ਦੀਆਂ ਇਖ਼ਲਾਕੀ ਕਮਜ਼ੋਰੀਆਂ ਦਾ ਜ਼ਿਕਰ ਵੀ ਆਉਂਦਾ ਹੈ:

ਕ੍ਰਿਸ਼ਨ ਬਾਰੇ
"ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍‍ ਕ੍ਰਿਸਨੁ ਜਾਦਮੁ ਭਇਆ॥ ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ॥" (ਗੁਰੂ ਗ੍ਰੰਥ ਸਾਹਿਬ, ਸਫ਼ਾ 470); {ਹੋਰ ਵੇਖੋ: ਗੁਰੂ ਗ੍ਰੰਥ ਸਾਹਿਬ, ਸਫ਼ਾ 559}।

ਰਾਮ ਬਾਰੇ:
"ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ (ਗੁਰੂ ਗ੍ਰੰਥ ਸਾਹਿਬ, ਸਫ਼ਾ 953-54); "ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥ ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥ ... ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣੁ ਜੋਗੁ॥ ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ॥ (ਗੁਰੂ ਗ੍ਰੰਥ ਸਾਹਿਬ, ਸਫ਼ਾ 1412). "ਪਾਂਡੇ ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ॥" (ਗੁਰੂ ਗ੍ਰੰਥ ਸਾਹਿਬ, ਸਫ਼ਾ 874-75)। (ਨੋਟ: ਜੇ ਦਸਮਗ੍ਰੰਥੀ ਚਾਹੁਣ ਤਾਂ ਮੈਂ ਇਹੋ ਜਿਹੇ ਹੋਰ ਹਵਾਲੇ ਵੀ ਦੇ ਸਕਦਾ ਹਾਂ)।. ਗੁਰੂ ਗ੍ਰੰਥ ਸਾਹਿਬ ਵਿਚ ਰਾਮ ਚੰਦਰ ਤੇ ਰਾਮ (ਰੱਬ) ਦਾ ਫ਼ਰਕ ਵੀ ਸਾਫ਼ ਕੀਤਾ ਹੋਇਆ ਹੈ, ਜਿਵੇਂ "ਕਬੀਰ ਰਾਮ ਕਹਨ ਮਹਿ ਭੇਦੁ ਹੈ, ਤਾ ਮਹਿ ਏਕੁ ਬਿਚਾਰੁ॥ ਸੋਈ ਰਾਮੁ ਸਭੈ ਕਹਹਿ, ਸੋਈ ਕਉਤਕਹਾਰ॥" (ਗੁਰੂ ਗ੍ਰੰਥ ਸਾਹਿਬ, ਸਫ਼ਾ 1375) "ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥ ਕਰਿ ਪੰਜੀਰੁ ਖਵਾਇਓ ਚੋਰ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ॥" (ਗੁਰੂ ਗ੍ਰੰਥ ਸਾਹਿਬ, ਸਫ਼ਾ 1136).

(ਅ) ਹਰਭਜਨ ਸਿੰਘ ਜੀ ਨੇ ਕਿਹਾ ਕਿ "ਬਚਿਤ੍ਰ ਨਾਟਕ ਦੀ ਰਚਨਾ ਕਲਪਿਤ ਕਹਾਣੀਆਂ ਦਾ ਲਿਖਿਆ ਹੋਇਆ ਇਕ ਨਾਟਕ ਹੈ, ਇਸ ਵਿਚੋਂ ਇਤਿਹਾਸਕ ਤੱਥ ਲੱਭਣਾ ਮੂਰਖਤਾ ਹੈ।”

ਜਵਾਬ: ਹਰਭਜਨ ਸਿੰਘ ਜੀ ਬਹੁਤ ਕਮਾਲ ਦੀ ਗੱਲ ਕਹੀ ਹੈ ਕਿ ਇਹ ਨਾਟਕ ਕਲਪਨਾ ਹੈ। ਇਸ ਹਿਸਾਬ ਨਾਲ ਤਾਂ ਹੇਮਕੁੰਟ ਵੀ ਕਲਪਿਤ ਹੈ। ਹਾਲਾਂ ਕਿ ਤਾਰੀਖ਼ਦਾਨ ਮੰਨਦੇ ਹਨ ਇਸ ਕਿਤਾਬ ਬਚਿਤਰ ਨਾਟਕ ਦਾ ਆਖ਼ਰੀ ਹਿੱਸਾ 1687 ਤੋਂ 1696 ਤਕ ਦੀਆਂ ਲੜਾਈਆਂ ਦੀ ਸਹੀ ਤਵਾਰੀਖ਼ ਹੈ ਤੇ ਬਾਕੀ ਸਾਰਾ ਕਲਪਿਤ ਹੈ; ਪਰ ਹਰਭਜਨ ਸਿੰਘ ਜੀ ਨੇ ਘਟੋ-ਘਟ ਹੇਮਕੁੰਟ ਦੇ ਪਾਖੰਡ ਨੂੰ ਤਾਂ ਰੱਦ ਕਰ ਹੀ ਦਿੱਤਾ ਹੈ।

(ੲ) ਉਨ੍ਹਾਂ ਇਹ ਵੀ ਕਿਹਾ ਕਿ "ਕ੍ਰਿਸ਼ਨ ਅਵਤਾਰ ਇਸ ਕਰ ਕੇ ਲਿਖਣ ਦੀ ਲੋੜ ਪਈ ਕਿ ਉਸ ਵਿਚੋਂ ਇਕ ਖੜਗ ਸਿੰਘ ਪੈਦਾ ਕਰਨਾ ਸੀ।”

ਜਵਾਬ: ਇਸ ਦਾ ਮਾਅਨਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਤੋਂ ਮਗਰੋਂ ਦੇ 8 ਗੁਰੂ ਕੁਝ ਕਰਨ ਜੋਗੇ ਨਹੀਂ ਸਨ ਤੇ ਖੜਗ ਸਿੰਘ ਨੇ ਆ ਕੇ ਦੁਨੀਆਂ ਦਾ ਉਧਾਰ ਕਰਨਾ ਸੀ। ਯਾਨਿ ਹਰਭਜਨ ਸਿੰਘ ਜੀ ਇਹ ਕਹਿ ਕੇ ਨੇ ਪਹਿਲੇ 9 ਗੁਰੂਆਂ ਨੂੰ ਰਦ ਕਰ ਦਿੱਤਾ ਹੈ।

(ਸ) ਡਾ. ਹਰਭਜਨ ਸਿੰਘ ਜੀ ਲਿਖਦੇ ਹਨ ਕਿ "ਚਰਿਤਰੋਪਾਖਯਾਨ ਵਿਚ ਸਿਖਿਆ ਹੈ ਕਿ ਕਾਮ ਤੋਂ ਕਿਵੇਂ ਬਚਣਾ ਹੈ।"

ਜਵਾਬ: ਜਦ ਕਿ ਸੱਚ ਇਹ ਹੈ ਕਿ ਚਰਿਤ੍ਰੋਪਾਖਯਾਨ ਵਿਚ 404 ਵਿਚੋਂ ਤਿੰਨ ਸੌ ਤੋਂ ਵਧ ਕਹਾਣੀਆਂ ਵਿਚ ਇਹ ਸਿਖਾਇਆ ਗਿਆ ਹੈ ਪਤੀ ਤੇ ਭਰਾ ਤੋਂ ਫੜੇ ਜਾਣ ਤੋਂ ਬਚ ਕੇ ਮਰਦ ਭੋਗਣ ਦੀ ਅਯਾਸ਼ੀ ਕਿਵੇਂ ਕਰਨੀ ਹੈ। ਇਹ ਗ੍ਰੰਥ ਤਾਂ ਔਰਤਾਂ ਨੂੰ ਰੱਜ ਕੇ ਕਾਮ ਕਰਨ ਦੇ ਤਰੀਕਿਆ ਦੀ ਸਿਖਿਆ ਦੇਂਦਾ ਹੈ। ਇਹ ਕਾਮ ਤੋਂ ਬਚਣ ਦੀ ਨਹੀਂ ਬਲਕਿ ਅੱਯਾਸ਼ੀ ਤੇ ਕੰਜਰਪੁਣੇ ਦੀ ਸਿਖਿਆ ਨਾਲ ਭਰਪੂਰ ਹੈ।

5. ਡਾ ਹਰਭਜਨ ਸਿੰਘ ਨੇ ਕਿਹਾ ਕਿ "ਗੁਰੂ ਗ੍ਰੰਥ ਸਾਹਿਬ ਮਨੁਖਤਾ ਦਾ ਗ੍ਰੰਥ ਹੈ ਤੇ ਦਸਮ ਗ੍ਰੰਥ ਸਿੱਖ ਕੌਮ ਦਾ।"

ਜਵਾਬ: ਜੇ ਉਨ੍ਹਾਂ ਦੀ ਇਹ ਗੱਲ ਮੰਨ ਲਈਏ ਕਿ ਅਖੌਤੀ ਦਸਮ ਗ੍ਰੰਥ ਸਿੱਖ ਕੌਮ ਦਾ ਗ੍ਰੰਥ ਹੈ ਤਾਂ ਇਹ ਹੀ ਸਾਬਿਤ ਹੁੰਦਾ ਹੈ ਕਿ ਸਿੱਖ ਕੌਮ ਕਲਪਿਤ ਅਵਤਾਰਾਂ, ਸ਼ਿਵਾ/ਚੰਡੀ/ਦੁਰਗਾ, ਖੜਗ ਸਿੰਘ, ਕੰਜਰ ਕਹਾਣੀਆਂ ਦਾ ਜੀਵਨ ਜਿਊਣ ਵਾਲੀ ਕੌਮ ਹੈ।

6. ਡਾ. ਹਰਭਜਨ ਸਿੰਘ ਨੇ ਹੋ ਕਿਹਾ ਕਿ "ਗਿਆਨੀ ਲੋਕ ਗਰੰਥਾਂ ਦਾ ਮੰਡਨ ਕਰਦੇ ਹਨ, ਅਗਿਆਨੀ ਖੰਡਨ ਕਰਦੇ ਹਨ।"

ਜਵਾਬ: ਜੇ ਉਨ੍ਹਾਂ ਦੀ ਗੱਲ ਮੰਨ ਲਈਏ ਤਾਂ ਫਿਰ ਤਾਂ ਉਨ੍ਹਾਂ ਦੀ ਨਜ਼ਰ ਵਿਚ ਗੁਰੂ ਨਾਨਕ ਸਾਹਿਬ ਵੀ ਅਗਿਆਨੀ ਬਣ ਗਏ; ਉਨ੍ਹਾਂ ਨੇ ਵੀ ਕਈ ਜਗਹ ਵੇਦਾਂ ਦਾ ਖੰਡਨ ਵੀ ਕੀਤਾ ਹੈ (ਉਨ੍ਹਾਂ ਨੇ ਵਿਦਿਆ ਦਾ ਖੰਡਨ ਨਹੀਂ ਕੀਤਾ, ਵੇਦਾਂ ਦੀ ਪੂਜਾ ਦਾ ਖੰਡਨ ਕੀਤਾ ਹੈ। ਇੰਞ ਹੀ ਉਨ੍ਹਾਂ ਦੀ ਨਜ਼ਰ ਵਿਚ ਕਬੀਰ ਜੀ ਵੀ ਅਗਿਆਨੀ ਬਣ ਗਏ; ਉਨ੍ਹਾਂ ਨੇ ਵੀ ਕਈ ਜਗਹ ਸਿਮ੍ਰਤੀਆਂ ਦਾ ਖੰਡਨ ਕੀਤਾ ਹੈ: "ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ॥" (ਸਫ਼ਾ 329)।

ਦੂਜਾ, ਜੇ ਹਰਭਜਨ ਸਿੰਘ ਜੀ ਦੀ ਇਹ ਗੱਲ ਮੰਨ ਲਈਏ ਤਾਂ ਫਿਰ ਨਕਲੀ ਨਿਰੰਕਾਰੀਆਂ ਦੀ 'ਅਵਤਾਰ ਬਾਣੀ' ਦਾ ਵਿਰੋਧ ਕਿਉਂ? ਫਿਰ 'ਮਨੂ ਸਿਮ੍ਰਤੀ' ਦੀ ਨਿੰਦਾ ਕਿਉਂ? ਫਿਰ ਭਨਿਆਰਾ ਦੀ ਕਿਤਾਬ 'ਭਵਸਾਗਰ ਗ੍ਰੰਥ' ਦੀ ਨਿੰਦਾ ਕਿਉਂ? ਫਿਰ ਦਯਾ ਨੰਦ ਦੇ 'ਸਤਿਆਰਥ ਪ੍ਰਕਾਸ਼' ਦੀ ਨਿੰਦਾ ਕਿਉਂ? ਫਿਰ ਤਾਂ ਇਨ੍ਹਾਂ ਦੀ ਵੀ ਪੂਜਾ ਕਰੋ ਤੇ ਗੁਰਦੁਆਰਿਆਂ ਵਿਚ ਇਨ੍ਹਾਂ ਦਾ ਵੀ ਪ੍ਰਕਾਸ਼ ਕਰ ਦਿਓ।

***********

C: another commentary by the dasamgranth Mafia:

ਚਰਿਤਰੋਪਾਖਯਾਨ ਦੇ ਹਿਮਾਇਤੀਆਂ ਦੀ ਇਕ ਥੋਥੀ ਦਲੀਲ:

ਚਰਿਤਰੋਪਾਖਯਾਨ ਦੇ ਹਿਮਾਇਤੀ ਇਕ ਥੋਥੀ ਦਲੀਲ ਦੇਂਦੇ ਹਨ ਕਿ "ਕਾਮ ਇਕ ਵਿਸ਼ਾ ਹੈ ਜਿਸ ਦਾ ਸਬਜੈਕਟ ਸਕੂਲਾਂ ਵਿਚ ਤੁਹਡੀਆਂ ਧੀਆਂ ਭੈਣਾਂ ਨੂੰ ਕਲਾਸਾਂ ਵਿਚ ਪੜ੍ਹਾਇਆ ਜਾਂਦਾ ਹੈ।" ਪਰ ਜਾਪਦਾ ਹੈ ਕਿ ਇਹ ਲੋਕ ਸ਼ਾਇਦ ਕਦੇ ਸਕੂਲ ਨਹੀਂ ਗਿਆ।

ਮੈਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ, ਤਿੰਨਾਂ ਅਦਾਰਿਆਂ ਵਿਚ ਪੜ੍ਹਾਉਂਦਾ ਰਿਹਾ ਹਾਂ। ਮੈਂ ਪੰਜਾਬ, ਕਨੇਡਾ ਤੇ ਇੰਗਲੈਂਡ ਵਿਚ ਵੀ ਪੜ੍ਹਾਇਆ ਹੈ। ਕਿਤੇ ਵੀ ਕਾਮ ਦਾ ਵਿਸ਼ਾ ਕਿਤੇ ਨਹੀਂ ਪੜ੍ਹਾਇਆ ਜਾਂਦਾ। ਹਾਂ ਬਾਇਆਲੋਜੀ ਜ਼ਰੂਰ ਪੜ੍ਹਾਈ ਜਾਂਦੀ ਹੈ। ਕਿਤੇ ਕਿਤੇ ਸੈਕਸ ਦੀਆਂ ਬੀਮਾਰੀਆਂ ਵੀ ਪੜ੍ਹਾਈਆਂ ਜਾਂਦੀਆਂ ਹਨ।  ਨਾਲੇ,  ਉਨ੍ਹਾਂ ਵਿਚੋਂ ਕਿਸੇ ਜਗਹ ਵੀ ਇਹ ਨਹੀਂ ਪੜ੍ਹਾਇਆ ਜਾਂਦਾ ਕਿ ਭਰਾ ਨੂੰ ਧੋਖਾ ਦੇ ਕੇ ਸੈਕਸ ਕਿਵੇਂ ਕੀਤਾ ਜਾ ਸਕਦਾ ਹੈ; ਪਤੀ ਨੂੰ ਮੂਰਖ ਬਣਾ ਕੇ ਔਰਤ ਪਾਏ ਮਰਦਾਂ ਨਾਲ ਸੈਕਸ ਕਿਵੇਂ ਮਾਣ ਸਕਦੀ ਹੈ; ਪਾਲਕੀ ਵਿਚ ਜਾਂਦਿਆਂ ਸੜਕ ਦੇ ਵਿਚਕਾਰ ਹੀ ਸੈਕਸ ਕਿਵੇਂ ਕੀਤਾ ਜਾ ਸਕਦਾ ਹੈ; ਸੈਕਸ ਕਰਦਿਆਂ ਜਦ ਮਰਦ ਦਾ ਗੁਪਤ ਅੰਗ ਔਰਤ ਦੇ ਗੁਪਤ ਅੰਗ ਦੇ ਅੰਦਰ ਜਾਂਦਾ ਹੈ ਤਾਂ ਘੜਿਆਲ ਦਾ ਘੰਟਾ ਵਜਾੳੇੁਣ ਨਾਲ ਅਨੰਦ ਆਉਂਦਾ ਹੈ; 24 ਘੰਟੇ ਲਗਾਤਾਰ ਸੈਕਸ ਕਿਵੇਂ ਕੀਤਾ ਜਾ ਸਕਦਾ ਹੈ; ਕੁਆਰੀ ਕੁੜੀ ਨਾਲ ਭੋਗ ਕਰਨ ਦਾ ਕੀ ਅਨੰਦ ਹੈ, ਭੋਗ/ਸੈਕਸ ਕਰਨ ਵਾਸਤੇ ਕਿਹੜੇ ਕਿਹੜੇ ਨਸ਼ੇ ਕੰਮ ਆਉਂਦੇ ਹਨ; ਗੁਪਤ ਅੰਗ ਦੇ ਵਾਲ ਮੁੰਨ ਕੇ ਸੈਕਸ ਦਾ ਅਨੰਦ ਵਧ ਜਾਂਦਾ ਹੈ, ਗੁਦਾ ਭੋਗ, ਯਾਨਿ ਪਿਛਲੇ ਪਾਸਓਂ ਭੋਗ ਦਾ ਕੀ ਅਨੰਦ ਹੈ, ਘੋੜੀ ਦੇ ਗੁਪਤ ਅੰਗ ਵਿਚ ਜੀਭ ਫੇਰਨ ਨਾਲ ਕਿਹੜੀ ਬੀਮਾਰੀ ਠੀਕ ਹੁੰਦੀ ਹੈ, ਵਗ਼ੈਰਾ। ਇਹ ਤਾਂ ਐਵੇਂ ਟੂਕ ਮਾਤਰ ਦੱਸੇ ਹਨ; ਇਹ ਕਿਤਾਬ ਤਾਂ ਅਜਿਹੇ ਗੰਦ ਦੀ ‘ਮਹਾਨ’ ਸਿਖਿਆ ਨਾਲ ਭਰੀ ਹੋਈ ਹੈ।  ਚਰਿਤਰੋਪਾਖਯਾਨ ਤਾਂ ਕੰਜਰ ਜੀਵਨ ਜਿਊਣ ਦੇ ਤਰੀਕਿਆਂ, ਭੋਗ ਆਸਣਾਂ ਦਾ ਮੁਜੱਸਮਾ ਹੈ।

D: One more commentary by the dasamgranth Mafia:

ਚਰਿਤਰੋਪਾਖਯਾਨ ਦੇ ਇਕ ਹੋਰ ਹਿਮਾਇਤੀ ਇਕ ਥੋਥੀ ਦਲੀਲ:

ਇਕ ਹੋਰ ਮੂਰਖ ਨੇ ਇਹ ਲਿਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਵਿਚ ਵੀ ਕੁਝ ਅਜਿਹੇ ਸ਼ਬਦ ਹਨ ਜੋ ਸਮਾਜ ਵਿਚ ਆਮ ਭਾਸ਼ਾ ਵਿਚ ਨਹੀਂ ਵਰਤੇ ਜਾਂਦੇ; ਜਿਵੇਂ ਕਿ: 1. ਭਗ:
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ (ਗੁਰੂ ਗ੍ਰੰਥ ਸਾਹਿਬ, ਸਫ਼ਾ 1344).
2. ਲਉਡਾ:
(ਜੋ ਲਉਡਾ ਪ੍ਰਭਿ ਕੀਆ ਅਜਾਤਿ॥ ਤਿਸੁ ਲਉਡੇ ਕਉ ਕਿਸ ਕੀ ਤਾਤਿ॥ (ਗੁਰੂ ਗ੍ਰੰਥ ਸਾਹਿਬ, ਸਫ਼ਾ 376)
3. ਟਟਾ (ਟ):
ਟਟਾ, ਬਿਕਟ ਘਾਟ ਘਟ ਮਾਹੀ॥ ਖੋਲਿ ਕਪਾਟ, ਮਹਲਿ ਕਿ ਨ ਜਾਹੀ॥ (ਗੁਰੂ ਗ੍ਰੰਥ ਸਾਹਿਬ, ਸਫ਼ਾ 341)

ਮੈਂ ਹੈਰਾਨ ਹੋਇਆ ਹਾਂ ਕਿ ਇਹ ਮੂਰਖ ਕੰਜਰ ਕਵਿਤਾ ਦੇ ਹੱਕ ਵਿਚ ਲਿਖ ਰਿਹਾ ਹੈ ਪਰ ਇਸ ਨੂੰ ਤਾਂ ਗੁਰਬਾਣੀ ਦੇ ਅਰਥ ਵੀ ਪਤਾ ਨਹੀਂ ਹਨ:
1. ਗੁਰੂ ਗ੍ਰੰਥ ਸਾਹਿਬ ਦੇ ਸਫ਼ਾ 376 'ਤੇ 'ਲਉਡਾ' ਸ਼ਬਦ ਗੁਪਤ ਅੰਗ (ਲੌੜਾ) ਨਹੀਂ ਇਸ ਦਾ ਮਾਅਨਾ ਨਿੱਕਾ ਬੱਚਾ ਹੈ।
2. ਗੁਰੂ ਗ੍ਰੰਥ ਸਾਹਿਬ ਦੇ ਸਫ਼ਾ 341 'ਤੇ 'ਟਟਾ' ਅਤੇ ਸਫ਼ਾ 433 'ਤੇ 'ਟਟੈ'  ਦਾ ਮਾਅਨਾ 'ਟ' ਅੱਖਰ ਹੈ ਨਾ ਕਿ 'ਮਰਦ ਦੇ ਅੰਡ ਕੋਸ਼' ਵਾਸਤੇ
3. ਗੁਰੂ ਗ੍ਰੰਥ ਸਾਹਿਬ ਵਿਚ ਜੇ ਕਿਤੇ ਭਗ ਜਾਂ ਕਾਮ ਦੀ ਗੱਲ ਆਈ ਹੈ ਤਾਂ ਉਥੇ ਹੀ ਉਸ ਤੋਂ ਬਚਣ ਵਾਸਤੇ ਕਿਹਾ ਗਿਆ ਹੈ। ਪਰ ਅਖੋਤੀ ਦਸਮਗ੍ਰੰਥ ਦੀ ਕੰਜਰ ਕਵਿਤਾ ਵਿਚ ਭੋਗ ਕਰਨ ਦਾ ਮਜ਼ਾ ਕਿੰਞ ਲੈਣਾ ਹੈ, ਨਸ਼ੇ ਕਰ ਕੇ 12/24 ਘੰਟੇ ਭੋਗ ਕਿਵੇਂ ਕਰਨਾ ਹੈ; ਪਤੀ ਨੂੰ ਮੂਰਖ ਬਣਾ ਕੇ ਕਿਵੇਂ ਵਿਭਚਾਰ ਕਰਨਾ ਹੈ ਵਗ਼ੈਰਾ ਦੀਆਂ ਗੱਲਾਂ ਨੂੰ ਸੁਆਦ ਲਾ ਲਾ ਕੇ ਪੇਸ਼ ਕੀਤਾ ਗਿਆ ਹੈ। ਹੋਰ ਤਾਂ ਹੋਰ ਇਸ ਕੰਜਰਖਾਨੇ ਦੀਆਂ ਕਰਤੂਤਾਂ ਦੀ ਪੇਸ਼ਕਾਰੀ ਕਰਦਿਆਂ ਕਿਤੇ ਨਹੀਂ ਕਿਹਾ ਗਿਆ ਕਿ ਇਸ ਦੇ ਨਤੀਜੇ ਕੀ ਨਿਕਲਦੇ ਹਨ; ਸਗੋਂ ਇਹ ਦੱਸਿਆ ਹੈ ਕਿ ਕਿਵੇਂ ਰੱਜ ਕੇ ਸੁਆਦ ਨਾਲ ਭੋਗ ਕਰ ਕਰ ਕੇ ਚਾਲਾਕੀ ਕੀਤੀ ਜਾ ਸਕਦੀ ਹੈ ਅਤੇ ਫੜੇ ਜਾਣ ਤੋਂ ਬਚਿਆ ਜਾ ਸਕਦਾ ਹੈ।
4. ਜੇ ਕੋਈ ਇਹ ਕਹੇ ਕਿ 600 ਤੋਂ ਵਧ ਸਫ਼ਿਆਂ ਦੀ ਇਸ ਗੰਦੀ ਰਚਨਾ ਵਿਚ ਇਕ ਅੱਧ ਥਾਂ ‘ਤੇ ਚਾਰ ਲਾਈਨਾਂ ਵਿਚ ਬਿਗਾਨੀ ਔਰਤ ਨਾਲ ਭੋਗ ਕਰਨ ਤੋਂ ਰੋਕਿਆ ਗਿਆ ਹੇ ਤਾਂ ਫਿਰ ਇਹ ਗੱਲ ਕਹਿਣ ਅਤੇ ਇਹ ਸਿਖਿਆ ਦੇਣ ਵਾਸਤੇ ਐਨੇ ਸਫ਼ਿਆਂ ਵਿਚ, ਐਨੀਆਂ ਕਹਾਣੀਆਂ ਵਿਚ ਭੋਗ ਕਰਨ ਦੇ ਦਰਜਨਾਂ ਤਰੀਕੇ ਤੇ ਉਹ ਵੀ ਸੁਆਦ ਲੈ ਲੈ ਕੇ ਦੱਸਣ ਦੀ ਕੀ ਲੌੜ ਸੀ?

ਇਨ੍ਹਾਂ ਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ ਕਿ ਇਹ ਗ਼ਲਤੀ ਮੰਨ ਲੈਣ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੰਜਰ ਕਵਿਤਾ ਦਾ ਲੇਖਕ ਕਹਿ ਕੇ ਗਾਲ੍ਹਾਂ ਕੱਢਣੋਂ ਹਟ ਜਾਣ।

ਓਏ ਮੂਰਖਤਾ ਵਿਚ ਗੜੁੱਚ ਮੂਰਖੋ, ਪਾਪੀਓ, ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਕੰਜਰ ਕਵਿਤਾ ਦਾ ਲੇਖਕ ਕਹਿ ਕੇ ਜ਼ੁਲਮ ਨਾ ਕਰੋ; ਗੁਰੂ ਦੀ ਏਨੀ ਤੌਹੀਨ ਨਾ ਕਰੋ; ਗੁਰੂ ਨਾ ਗਾਲ੍ਹਾਂ ਨਾ ਕੱਢੋ।  ਅਜਿਹਾ ਕਹਿਣ ਵੇਲੇ ਤੁਹਾਡੀ ਜ਼ਬਾਨ ਕਿਉਂ ਨਹੀਂ ਸੜ ਜਾਂਦੀ?

ਅਜਿਹਾ ਜਾਪਦਾ ਹੈ ਕਿ (1) ਜਾਂ ਤਾਂ ਤੁਹਾਡਾ ਬਰੇਨ ਵਾਸ਼ ਕਰ ਦਿੱਤਾ ਗਿਆ ਹੈ; (2) ਜਾਂ ਤੁਸੀਂ ਜਾਅਲੀ ਸਿੱਖ ਹੋ ਤੇ ਸਿੱਖੀ ਲਿਬਾਸ ਪਾ ਕੇ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਹੋ ਤੇ (3) ਜਾਂ ਫਿਰ ਤੁਸੀਂ ਖ਼ੁਦ ਚਰਿਤਰੋਪਾਖਾਯਾਨ ਵਾਲਾ ਕੰਜਰ-ਜੀਵਨ ਜਿਊਂਦੇ ਹੋ ਜਿਸ ਨੂੰ 'ਸਹੀ ਤੇ ਸਿੱਖੀ ਜੀਵਨ ਕਰਾਰਾ ਦੇਣ ਵਾਸਤੇ' ਤੁਸੀਂ ਗੁਰੂ ਨੂੰ ਵੀ 'ਕੰਜਰ ਲ਼ਿਖਤਾਂ ਦਾ ਲੇਖਕ' ਕਹਿਣ ਦੀ ਜ਼ਿਦ ਕਰੀ ਜਾਣਾ ਚਾਹੁੰਦੇ ਹੋ। ਪਰ, ਜੇ ਤੁਸੀਂ ਸੱਚਮੁੱਚ ਸਿੱਖ ਹੋ ਤੇ ਤੁਹਾਡੇ ਅੰਦਰ ਗੁਰੂ ਦਾ ਤੇ ਰੱਬ ਦਾ ਜ਼ਰਾ ਜਿੰਨਾ ਵੀ ਖ਼ੌਫ਼ ਹੈ ਤਾਂ ਇਹ ਘੋਰ ਪਾਪ ਬੰਦ ਕਰੋ ਵਰਨਾ ਤੁਹਾਨੂੰ ਵਾਹਿਗੁਰੂ ਵਿਸ਼ਟਾ ਦੇ ਤੇ ਉਹ ਵੀ ਸਭ ਤੋਂ ਨੀਚ ਤੇ ਗੰਦੇ ਕੀੜੇ ਗਰਦਾਨ ਕੇ ਨਰਕ ਦੇ ਪਾਪੀਆਂ ਦੀ ਵਿਸ਼ਟਾ ਵਿਚ ਸਦੀਵੀ ਨਿਵਾਸ ਦੇਵੇਗਾ।

E: Baba Jarnail Singh Bhindranvala & the so-called dasamgranth:

ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਦਸਮਗ੍ਰੰਥ 

ਕੁਝ ਦਸਮਗ੍ਰੰਥੀਏ ਇਹ ਰੌਲਾ ਪਾਉਂਦੇ ਹਨ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦਸਮਗ੍ਰੰਥ ਦੇ ਹੱਕ ਵਿਚ ਸਨ, ਇਸ ਕਰ ਕੇ ਇਸ ਗੰਦ ਗ੍ਰੰਥ ਨੂੰ ਗੁਰੂ ਰਚਨਾ ਮੰਨ ਲੈਣਾ ਚਾਹੀਦਾ ਹੈ।ਮੈਂ ਪਹਿਲਾਂ ਤਾਂ ਚੁਪ ਰਿਹਾ ਸੀ ਕਿ ਬਾਬ ਜਰਨੈਲ ਸਿੰਘ ਸ਼ਹੀਦ ਹੋ ਚੁਕੇ ਹਨ ਉਨ੍ਹਾਂ ਦੇ ਮਾਣ ਕਰ ਕੇ ਉਨ੍ਹਾਂ ਬਾਰੇ ਕੋਈ ਗੱਲ ਨਹੀਂ ਕਹਣੀ ਚਾਹੀਦੀ। ਪਰ ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਇਨ ਹੁਕਤਾ ਵੀ ਸਪਸ਼ਟ ਹੋ ਜਾਣਾ ਚਹੀਦਾ ਹੈ।ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇ ਕਿਤੇ ਬਾਬ ਜਰਨੈਲ ਸਿੰਘ  ਦਸਮਗ੍ਰੰਥ ਨੂੰ ਮੰਨਣ ਵਾਸਤੇ ਲਹਿਰ ਚਲਾਉਂਦੇ ਤਾਂ ਮੈਂ ਤੇ ਹਜ਼ਾਰਾਂ ਮਿਸ਼ਨਰੀ ਪ੍ਰਚਾਰਕ ਹੀ ਨਹੀਂ ਬਲਕਿ ਪੰਥ ਦਾ ਬਹੁਤਾ ਹਿੱਸਾ ਉਨ੍ਹਾਂ ਨੂੰ ਰੱਦ ਕਰ ਦੇਂਦਾ।

ਦਸਮਗੰਥੀਏ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇਕ ਹੋਰ ਹਵਾਲਾ ਦੇ ਕੇ ਕਹਿੰਦੇ ਹਨ:

"ਸ੍ਰੀ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਤੇ ਅਰਥ ਸਮਝਣੇ ਤਾਂ ਦਰਕਿਨਾਰ, ਬੁਜ਼ਦਿਲ ਆਦਮੀ ਇਸ ਦੀ ਬਾਣੀ ਸੁਣ ਨਹੀਂ ਸਕਦਾ; ਇਹ ਕਾਇਰਾਂ ਦਾ ਗ੍ਰੰਥ ਨਹੀਂ ਹੈ; ਇਸ ਗ੍ਰੰਥ ਦੇ ਇਕ ਇਕ ਅੰਗ ਵਿਚ ਹਾਥੀਆਂ ਦੀਆਂ ਚਿੰਗਾਰਾਂ, ਕਿਰਪਾਨਾਂ ਦੀਆਂ ਟੁਣਕਾਰਾਂ ਤੇ ਘੋੜਿਆਂ ਦੀਆਂ ਰਕਾਬਾਂ ਦੀਆਂ ਆਵਾਜ਼ਾਂ ਸੁਣਦੀਆਂ ਹਨ।"

ਜਵਾਬ: ਹੈ ਵੀ ਸੱਚ, ਇਸ ਕਿਤਾਬ (ਮੈਂ ਇਸ ਨੂੰ ਗ੍ਰੰਥ ਨਹੀਂ ਕਹਿ ਸਕਦਾ) ਦੀਆਂ ਕਵਿਤਾਵਾਂ ਬੁਜ਼ਦਿਲ ਵਾਸਤੇ ਨਹੀਂ ਹਨ; ਬਹੁਤ ਦਲੇਰੀ ਚਾਹੀਦੀ ਹੈ ਟੱਟੀ ਫਿਰਨ ਗਏ ਲੋਕਾਂ ਦੀਆਂ ਪੱਗਾਂ ਲਾਹੁਣ ਵਾਸਤੇ; ਸੱਕੇ ਭਰਾ ਨਾਲ ਭੋਗ ਕਰਨ ਵਾਸਤੇ, ਪਾਲਕੀ ਵਿਚ ਸਵਾਰ ਹੋ ਕੇ ਸ਼ਰੇਆਮ ਸੜਕ ਦੇ ਵਿਚਕਾਰ ਭੋਗ ਕਰਨ ਵਾਸਤੇ, ਪਤੀ ਨੂੰ ਧੋਖਾ ਦੇ ਕੇ ਭੋਗ ਕਰਨ ਵਾਸਤੇ, ਚੰਗੇ ਨਸ਼ੇ ਕਰ ਕੇ 24-24 ਘੰਟੇ ਭੋਗ ਕਰਨ ਵਾਸਤੇ, ਸਾਜ਼ਸ਼ਾਂ ਤੇ ਚਲਾਕੀਆਂ ਨਾਲ ਪਤੀ ਨੂੰ ਮੂਰਖ ਬਣਾਉਣ ਵਾਸਤੇ। ਕਿਹਾ ਜਾ ਰਿਹਾ ਹੈ ਕਿ ਇਸ ਕਿਤਾਬ ਵਿਚ "ਇਕ ਇਕ ਅੰਗ ਵਿਚ ਹਾਥੀਆਂ ਦੀਆਂ ਚਿੰਗਾਰਾਂ, ਕਿਰਪਾਨਾਂ ਦੀਆਂ ਟੁਣਕਾਰਾਂ ਤੇ ਘੋੜਿਆਂ ਦੀਆਂ ਰਕਾਬਾਂ ਦੀਆਂ ਆਵਾਜ਼ਾਂ ਸੁਣਦੀਆਂ ਹਨ"; ਪਰ ਇਹ ਨਹੀਂ ਦੱਸਿਆ ਜਾ ਰਿਹਾ ਹੈ 40% ਹਿੱਸੇ ਵਿਚ ਨਸ਼ਾ ਕਰ ਕੇ ਭੋਗ ਕਰਨ ਦੀਆਂ ਚੀਕਾਂ ਤੇ ਕਿਲਕਾਰੀਆਂ ਸੁਣਾਈ ਦੇਂਦੀਆਂ ਹਨ ਤੇ ਉਨ੍ਹਾਂ ਦਾ ਰੋਣਾ ਸੁਣਾਈ ਦੇਂਦਾ ਹੈ ਜਿਨ੍ਹਾਂ ਦੀਆਂ ਟੱਟੀ ਫਿਰਨ ਗਇਆਂ ਦੀਆਂ ਪੱਗਾਂ ਲਾਹੀਆਂ ਗਈਆਂ ਸਨ; ਉਨ੍ਹਾਂ ਦੀ ਹੀਣ ਭਾਵਨਾ ਤੇ ਸ਼ਰਮਿੰਦਗੀ ਵੀ ਜਿਨ੍ਹਾਂ ਨੂੰ ਇਹ ਪੱਗਾਂ ਧੋ ਕੇ 'ਸਿਰੋਪੇ' ਵਜੋਂ 'ਭੇਟ' ਕਤਿੀਆਂ ਗਈਆਂ ਸਨ।

ਚਰਿਤਰੋਪਾਖਯਾਨ ਦੇ ਇਕ ਹੋਰ ਹਿਮਾਇਤੀ ਇਕ ਥੋਥੀ ਦਲੀਲ:

ਇਕ ਹੋਰ ਮੂਰਖ ਨੇ ਇਹ ਲਿਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਵਿਚ ਵੀ ਕੁਝ ਅਜਿਹੇ ਸ਼ਬਦ ਹਨ ਜੋ ਸਮਾਜ ਵਿਚ ਆਮ ਭਾਸ਼ਾ ਵਿਚ ਨਹੀਂ ਵਰਤੇ ਜਾਂਦੇ; ਜਿਵੇਂ ਕਿ: 1. ਭਗ:
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ (ਗੁਰੂ ਗ੍ਰੰਥ ਸਾਹਿਬ, ਸਫ਼ਾ 1344).
2. ਲਉਡਾ:
(ਜੋ ਲਉਡਾ ਪ੍ਰਭਿ ਕੀਆ ਅਜਾਤਿ॥ ਤਿਸੁ ਲਉਡੇ ਕਉ ਕਿਸ ਕੀ ਤਾਤਿ॥ (ਗੁਰੂ ਗ੍ਰੰਥ ਸਾਹਿਬ, ਸਫ਼ਾ 376)
3. ਟਟਾ (ਟ):
ਟਟਾ, ਬਿਕਟ ਘਾਟ ਘਟ ਮਾਹੀ॥ ਖੋਲਿ ਕਪਾਟ, ਮਹਲਿ ਕਿ ਨ ਜਾਹੀ॥ (ਗੁਰੂ ਗ੍ਰੰਥ ਸਾਹਿਬ, ਸਫ਼ਾ 341)

ਮੈਂ ਹੈਰਾਨ ਹੋਇਆ ਹਾਂ ਕਿ ਇਹ ਮੂਰਖ ਕੰਜਰ ਕਵਿਤਾ ਦੇ ਹੱਕ ਵਿਚ ਲਿਖ ਰਿਹਾ ਹੈ ਪਰ ਇਸ ਨੂੰ ਤਾਂ ਗੁਰਬਾਣੀ ਦੇ ਅਰਥ ਵੀ ਪਤਾ ਨਹੀਂ ਹਨ:
1. ਗੁਰੂ ਗ੍ਰੰਥ ਸਾਹਿਬ ਦੇ ਸਫ਼ਾ 376 'ਤੇ 'ਲਉਡਾ' ਸ਼ਬਦ ਗੁਪਤ ਅੰਗ (ਲੌੜਾ) ਨਹੀਂ ਇਸ ਦਾ ਮਾਅਨਾ ਨਿੱਕਾ ਬੱਚਾ ਹੈ।
2. ਗੁਰੂ ਗ੍ਰੰਥ ਸਾਹਿਬ ਦੇ ਸਫ਼ਾ 341 'ਤੇ 'ਟਟਾ' ਅਤੇ ਸਫ਼ਾ 433 'ਤੇ 'ਟਟੈ'  ਦਾ ਮਾਅਨਾ 'ਟ' ਅੱਖਰ ਹੈ ਨਾ ਕਿ 'ਮਰਦ ਦੇ ਅੰਡ ਕੋਸ਼' ਵਾਸਤੇ
3. ਗੁਰੂ ਗ੍ਰੰਥ ਸਾਹਿਬ ਵਿਚ ਜੇ ਕਿਤੇ ਭਗ ਜਾਂ ਕਾਮ ਦੀ ਗੱਲ ਆਈ ਹੈ ਤਾਂ ਉਥੇ ਹੀ ਉਸ ਤੋਂ ਬਚਣ ਵਾਸਤੇ ਕਿਹਾ ਗਿਆ ਹੈ। ਪਰ ਅਖੋਤੀ ਦਸਮਗ੍ਰੰਥ ਦੀ ਕੰਜਰ ਕਵਿਤਾ ਵਿਚ ਭੋਗ ਕਰਨ ਦਾ ਮਜ਼ਾ ਕਿੰਞ ਲੈਣਾ ਹੈ, ਨਸ਼ੇ ਕਰ ਕੇ 12/24 ਘੰਟੇ ਭੋਗ ਕਿਵੇਂ ਕਰਨਾ ਹੈ; ਪਤੀ ਨੂੰ ਮੂਰਖ ਬਣਾ ਕੇ ਕਿਵੇਂ ਵਿਭਚਾਰ ਕਰਨਾ ਹੈ ਵਗ਼ੈਰਾ ਦੀਆਂ ਗੱਲਾਂ ਨੂੰ ਸੁਆਦ ਲਾ ਲਾ ਕੇ ਪੇਸ਼ ਕੀਤਾ ਗਿਆ ਹੈ। ਹੋਰ ਤਾਂ ਹੋਰ ਇਸ ਕੰਜਰਖਾਨੇ ਦੀਆਂ ਕਰਤੂਤਾਂ ਦੀ ਪੇਸ਼ਕਾਰੀ ਕਰਦਿਆਂ ਕਿਤੇ ਨਹੀਂ ਕਿਹਾ ਗਿਆ ਕਿ ਇਸ ਦੇ ਨਤੀਜੇ ਕੀ ਨਿਕਲਦੇ ਹਨ; ਸਗੋਂ ਇਹ ਦੱਸਿਆ ਹੈ ਕਿ ਕਿਵੇਂ ਰੱਜ ਕੇ ਸੁਆਦ ਨਾਲ ਭੋਗ ਕਰ ਕਰ ਕੇ ਚਾਲਾਕੀ ਕੀਤੀ ਜਾ ਸਕਦੀ ਹੈ ਅਤੇ ਫੜੇ ਜਾਣ ਤੋਂ ਬਚਿਆ ਜਾ ਸਕਦਾ ਹੈ।
4. ਜੇ ਕੋਈ ਇਹ ਕਹੇ ਕਿ 600 ਤੋਂ ਵਧ ਸਫ਼ਿਆਂ ਦੀ ਇਸ ਗੰਦੀ ਰਚਨਾ ਵਿਚ ਇਕ ਅੱਧ ਥਾਂ ‘ਤੇ ਚਾਰ ਲਾਈਨਾਂ ਵਿਚ ਬਿਗਾਨੀ ਔਰਤ ਨਾਲ ਭੋਗ ਕਰਨ ਤੋਂ ਰੋਕਿਆ ਗਿਆ ਹੇ ਤਾਂ ਫਿਰ ਇਹ ਗੱਲ ਕਹਿਣ ਅਤੇ ਇਹ ਸਿਖਿਆ ਦੇਣ ਵਾਸਤੇ ਐਨੇ ਸਫ਼ਿਆਂ ਵਿਚ, ਐਨੀਆਂ ਕਹਾਣੀਆਂ ਵਿਚ ਭੋਗ ਕਰਨ ਦੇ ਦਰਜਨਾਂ ਤਰੀਕੇ ਤੇ ਉਹ ਵੀ ਸੁਆਦ ਲੈ ਲੈ ਕੇ ਦੱਸਣ ਦੀ ਕੀ ਲੌੜ ਸੀ?
ਇਨ੍ਹਾਂ ਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ ਕਿ ਇਹ ਗ਼ਲਤੀ ਮੰਨ ਲੈਣ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੰਜਰ ਕਵਿਤਾ ਦਾ ਲੇਖਕ ਕਹਿ ਕੇ ਗਾਲ੍ਹਾਂ ਕੱਢਣੋਂ ਹਟ ਜਾਣ।
ਓਏ ਮੂਰਖਤਾ ਵਿਚ ਗੜੁੱਚ ਮੂਰਖੋ, ਪਾਪੀਓ, ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਕੰਜਰ ਕਵਿਤਾ ਦਾ ਲੇਖਕ ਕਹਿ ਕੇ ਜ਼ੁਲਮ ਨਾ ਕਰੋ; ਗੁਰੂ ਦੀ ਏਨੀ ਤੌਹੀਨ ਨਾ ਕਰੋ; ਗੁਰੂ ਨਾ ਗਾਲ੍ਹਾਂ ਨਾ ਕੱਢੋ। ਅਜਿਹਾ ਕਹਿਣ ਵੇਲੇ ਤੁਹਾਡੀ ਜ਼ਬਾਨ ਕਿਉਂ ਨਹੀਂ ਸੜ ਜਾਂਦੀ? ਅਜਿਹਾ ਜਾਪਦਾ ਹੈ ਕਿ (1) ਜਾਂ ਤਾਂ ਤੁਹਾਡਾ ਬਰੇਨ ਵਾਸ਼ ਕਰ ਦਿੱਤਾ ਗਿਆ ਹੈ; (2) ਜਾਂ ਤੁਸੀਂ ਜਾਅਲੀ ਸਿੱਖ ਹੋ ਤੇ ਸਿੱਖੀ ਲਿਬਾਸ ਪਾ ਕੇ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਹੋ ਤੇ (3) ਜਾਂ ਫਿਰ ਤੁਸੀਂ ਖ਼ੁਦ ਚਰਿਤਰੋਪਾਖਾਯਾਨ ਵਾਲਾ ਕੰਜਰ-ਜੀਵਨ ਜਿਊਂਦੇ ਹੋ ਜਿਸ ਨੂੰ 'ਸਹੀ ਤੇ ਸਿੱਖੀ ਜੀਵਨ ਕਰਾਰਾ ਦੇਣ ਵਾਸਤੇ' ਤੁਸੀਂ ਗੁਰੂ ਨੂੰ ਵੀ 'ਕੰਜਰ ਲ਼ਿਖਤਾਂ ਦਾ ਲੇਖਕ' ਕਹਿਣ ਦੀ ਜ਼ਿਦ ਕਰੀ ਜਾਣਾ ਚਾਹੁੰਦੇ ਹੋ। ਪਰ, ਜੇ ਤੁਸੀਂ ਸੱਚਮੁੱਚ ਸਿੱਖ ਹੋ ਤੇ ਤੁਹਾਡੇ ਅੰਦਰ ਗੁਰੂ ਦਾ ਤੇ ਰੱਬ ਦਾ ਜ਼ਰਾ ਜਿੰਨਾ ਵੀ ਭਉ ਹੈ, ਖ਼ੌਫ਼ ਹੈ, ਤਾਂ ਇਹ ਘੋਰ ਪਾਪ ਬੰਦ ਕਰੋ ਵਰਨਾ ਤੁਹਾਨੂੰ ਵਾਹਿਗੁਰੂ ਵਿਸ਼ਟਾ ਦੇ ਤੇ ਉਹ ਵੀ ਸਭ ਤੋਂ ਨੀਚ ਤੇ ਗੰਦੇ ਕੀੜੇ ਗਰਦਾਨ ਕੇ ਨਰਕ ਦੇ ਪਾਪੀਆਂ ਦੀ ਵਿਸ਼ਟਾ ਵਿਚ ਸਦੀਵੀ ਨਿਵਾਸ ਦੇਵੇਗਾ।

F: Cooments on my book 'The Sikh Reference Book' (1997) by the dasamgranth Mafia:

ਮੇਰੀ ਕਿਤਾਬ ‘ਸਿੱਖ ਰੈਫ਼ਰੈਂਸ ਬੁਕ’ ਸਬੰਧੀ

ਕੁਝ ਦਸਮਗ੍ਰੰਥੀਏ ਮੇਰੀ 1997 ਵਿਚ ਛਪੀ ਕਿਤਾਬ ‘ਸਿੱਖ ਰੈਫ਼ਰੈਂਸ ਬੁਕ’ ਵਿਚੋਂ ਹਵਾਲਾ ਦੇ ਕੇ ਕਹਿੰਦੇ ਹਨ ਕਿ ਉਸ ਵਿਚ ਮੈਂ ਚੌਪਈ, ਚੰਡੀ ਦੀ ਵਾਰ, ਰਾਮ ਅਵਤਾਰ, ਚਰਿਤਰੋਪਾਖਯਾਨ, ਕ੍ਰਿਸ਼ਨ ਅਵਤਾਰ ਦਾ ਲੇਖਕ ਗੁਰੁ ਗੋਬਿੰਦ ਸਿੰਘ ਜੀ ਨੂੰ ਲਿਖਿਆ ਸੀ।  ਸੱਚ ਇਹ ਹੈ ਕਿ ਮੈਂ 1997 ਤਕ ਅਖੌਤੀ ਦਸਮਗ੍ਰੰਥ ਪੜ੍ਹਿਆ ਨਹੀਂ ਸੀ; ਪਰ, ਜਦ ਮੈਂ ਇਸ ਨੂੰ ਪੜ੍ਹ ਲਿਆ ਤਾਂ ਮੈਨੂੰ ਬੜਾ ਅਫ਼ਸੋਸ ਹੋਇਆ ਕਿ ਮੈਂ ਇਨ੍ਹਾਂ ਨੂੰ ਗੁਰੁ ਲਿਖਤਾਂ ਕਹਿ ਗਿਆ ਸੀ; ਇਸ ਕਰ ਕੇ ਅਗਲੀਆਂ ਲਿਖਤਾਂ ਵਿਚ ਮੈਂ ਗ਼ਲਤੀ ਸੋਧ ਲਈ।ਮੇਰਾ ਦਾਅਵਾ ਹੈ ਕਿ ਅਖੋਤੀ ਦਸਮਗ੍ਰੰਥ ਦੇ ਹੱਕ ਵਿਚ ਬੋਲਣ ਵਾਲਿਆਂ ਵਿਚੋਂ ਕਿਸੇ ਨੇ ਵੀ ਇਸ ਗੰਦ ਦੀ ਪਟਾਰੀ ਪੜ੍ਹਨੀ ਤਾਂ ਕੀ ਕਦੇ ਖੋਲ੍ਹ ਕੇ ਵੀ ਨਹੀਂ ਵੇਖੀ ਹੋਣੀ; ਵਰਨਾ ਜੇ ਇਹ ਪੜ੍ਹ ਲੈਂਦੇ ਤਾਂ ਇਨ੍ਹਾਂ  ਨੂੰ ਵੀ ਸ਼ਰਮ ਆਉਂਦੀ ਕਿ ਇਹ ਕਿਸ ਗੰਦ ਨੂੰ ਗੁਰੁ ਰਚਨਾ ਕਹਿ ਕੇ ਗੁਰੁ ਨੂੰ ਗਾਲ੍ਹਾਂ ਕਢਦੇ ਰਹੇ ਸਨ। ਸੂਝਵਾਨ ਤਾਂ ਹੁਣ ਵੀ ਪੜ੍ਹ ਕੇ ਤੌਬਾ ਕਰ ਲੈਣਗੇ; ਪਰ, ਮੂਰਖ ਤੇ ਪਾਪੀ ਪਾਪ ਕਮਾਉਂਦੇ ਰਹਿਣਗੇ।


ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿਚ ਮੁਖ ਫ਼ਰਕ ਕੀ ਹੈ?

(ਡਾ: ਹਰਜਿੰਦਰ ਸਿੰਘ ਦਿਲਗੀਰ)

1.ਗੁਰੂ ਗ੍ਰੰਥ ਸਾਹਿਬ ਵਿਚ ਨਾਮ ਰਸ, ਸ਼ਾਂਤ ਰਸ, ਪ੍ਰੇਮ ਤੇ ਭਗਤੀ ਰਸ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿਚ ਕਾਮ ਰਸ (ਤੇ ਪਾਪ ਰਸ), ਰੌਦਰ ਨਹੀਂ ਬਲਕਿ ਨਫ਼ਰਤ ਰਸ, ਜ਼ੁਲਮ ਰਸ, ਵੀਭਤਸ ਰਸ ਹਨ।
2.ਗੁਰੂ ਗ੍ਰੰਥ ਸਾਹਿਬ ਵਿਚ ਰੱਬ ਨਾਲ ਮਿਲਣ ਦਾ, ਲੋਕਾਈ ਨਾਲ ਪਿਆਰ ਕਰਨ ਦਾ ਸੱਚ ਦਾ, ਪੁੰਨ ਦਾ ਰਸਤਾ ਦੱਸਿਆ ਹੋਇਆ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿਚ ਭੋਗ ਕਰਨ ਦੇ ਤਰੀਕੇ, ਪਤੀ ਤੇ ਭਰਾ ਨਾਲ ਬੇਈਮਾਨੀ ਕਰਨ, ਧੋਖਾ ਕਰਨਾ, ਪਾਪ ਕਰ ਕੇ ਸਜ਼ਾ ਤੋਂ ਬਚਣ ਦੇ ਰਸਤੇ ਦੱਸੇ ਹੋਏ ਹਨ।
3. ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਅੱਗੇ ਅਰਦਾਸਿ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿਚ ਸੁਰਜ (ਰਵਿ), ਸਸਿ (ਚੰਨ), ਮਹਾਂਕਾਲ (ੀਸ਼ਵ), ਦੁਰਗਾ/ਭਗਉਤੀ ਰਖਵਾਰ ਤੇ ਸਹਾਈ ਹੁੰਦੇ ਹਨ।
4. ਗੁਰੂ ਗ੍ਰੰਥ ਸਾਹਿਬ ਵਿਚ ਅਨਹਦ ਨਾਦ ਵਜਦਾ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿਚ ਜਦ ‘ਜਾਰ’ (ਗ਼ੈਰ ਮਰਦ) ਭੋਗ ਕਰਦਿਆਂ ਧੱਕਾ ਮਾਰਦਾ ਹੈ ਤਾਂ ਢੋਲ ਢਮੱਕਾ ਵਜਣ ਵਾਲੀ ਆਵਾਜ਼ ਆਉਂਦੀ ਹੈ।
5. ਗੁਰੂ ਗ੍ਰੰਥ ਸਾਹਿਬ ਵਿਚ ਚੰਦਨ, ਮਲਆਨਲੋ, ਮਕਰੰਦ ਦੀ ਖ਼ੁਸ਼ਬੂ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿਚ ਕਾਮ, ਵੀਰਜ, ਅਫ਼ੀਮ, ਸ਼ਰਾਬ, ਗੁਪਤ ਅੰਗ ਦੇ ਵਾਲਾਂ, ਘੌੜੀ ਦੇ ਮੂਤ, ਟੱਟੀ ਫਿਰਨ ਗਏ  ਲੋਕਾਂ ਦੀਆਂ ਖੋਹੀਆਂ ਹੋਈਆਂ ਪੱਗਾਂ ਵਿਚਲੀ ਮੈਲ ਦੀ ਬੋਅ ਆਉਂਦੀ ਹੈ।
6. ਗੁਰੂ ਗ੍ਰੰਥ ਸਾਹਿਬ ਵਿਚ ਏਕੋ ਹੈ ਤੇ ਬੱਸ ਏਕੋ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿਚ ਦੂਤੀਆ ਹੈ, ਮਾਇਆ ਦਾ ਰਾਜ ਹੈ।
7.ਗੁਰੂ ਗ੍ਰੰਥ ਸਾਹਿਬ ਵਿਚ ਬੰਦਾ ਆਪਾ, ਹਉਮੈ, ਦੁਤੀਆ ਭਾਉ ਗੁਆ ਕੇ ਗੁਰੂ ਦਾ ਸਿੱਖ ਬਣਦਾ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿਚ ਸ਼ਰਾਬ ਪੀ ਕੇ ਮਹਾਂਕਾਲ ਦਾ ਸਿੱਖ ਬਣਦਾ ਹੈ।
8. ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਸਾਰੀ ਰਚਨਾ ਆਪਣੇ ਆਪ ਚੋਂ ਕਰਦਾ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿਚ ਕੰਨ ਦੀ ਮੈਲ ਚੋਂ ਧਰਤੀ ਬਣਦੀ ਹੈ।

9.ਗੁਰੂ ਗ੍ਰੰਥ ਸਾਹਿਬ ਸੱਚ (ਰੱਬ) ਦਾ ਗ੍ਰੰਥ ਹੈ।
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਸ਼ੈਤਾਨ ਦੀ ਕਿਤਾਬ ਹੈ। 

ਇਹ ਗ੍ਰੰਥ ਨਹੀਂ ਬਲਕਿ ਬੀਮਾਰ ਮਾਨਸਿਕਤਾ ਵਾਲੇ ਲਿਖਾਰੀਆਂ, ਚਾਰਵਾਕ ਸੋਚ ਵਾਲੇ, ਵਿਭਚਾਰੀ ਜ਼ਿੰਦਗੀ ਜਿਊਣ ਵਾਲੇ, ਸਾਪਤ ਮੱਤ ਦੇ ਲਿਖਾਰੀਆਂ ਦੀਆਂ ਰਚਨਾਵਾਂ ਦਾ ਕੂੜਾ ਕਬਾੜਾ ਹੈ।

ਡਾ: ਅਵਤਾਰ ਸਿੰਘ ਜੌੜਾ ਦੇ ਲਫ਼ਜ਼ਾਂ ਵਿਚ:
“ਗੁਰੁ ਗ੍ਰੰਥ ਸਾਹਿਬ ਜੇ ਵਿਸ਼ਾਲ ਸਮੁੰਦਰ ਹੈ ਤਾਂ ਦਸਮਗ੍ਰੰਥ ਬਦਬੂ ਮਾਰਦਾ ਛੱਪੜ ਹੈ; ਜੇ ਗੁਰੁ ਗ੍ਰੰਥ ਸਾਹਿਬ ਦਰਸ਼ਨ ਭਰਪੂਰ ਹੈ ਤਾਂ ਦਸਮਗ੍ਰੰਥ ਖਲਾਅ, ਭਟਕਣਾ, ਮਰੀਚਕਾ ਭਰਪੂਰ ਹੈ; ਜੇ ਗੁਰੁ ਗ੍ਰੰਥ ਸਾਹਿਬ ਵਿਚ ਜੀਵਨ ਜਾਚ, ਮੁਕਤੀ, ਸਰਬਸਾਂਝੀਵਾਲਤਾ, ਸ਼ਾਂਤੀ ਤੇ ਅਨੰਦ ਹੈ ਤਾਂ ਦਸਮਗ੍ਰੰਥ ਮਾਨਸਿਕ, ਸਰੀਰਕ ਖੰਡਤਾ ਦਾ ਗ੍ਰੰਥ ਹੈ।”